ਪੰਜਾਬ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ.ਡੀ. 'ਤੇ ਜਾਰੀ
ਐੱਸ.ਏ.ਐੱਸ.ਨਗਰ, 18 ਮਈ 2022 - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਦਸੰਬਰ ਕਰਵਾਈ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲਾਂ ਦੀ ਲਾਗਇਨ ਆਈ. ਡੀ. 'ਤੇ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਸਕੂਲ ਮੁਖੀ ਬੋਰਡ ਦੀ ਵੈੱਬਸਾਈਟ ਤੇ ਸਕੂਲ ਦੀ ਲਾਗਇਨ ਆਈ. ਡੀ. ਤੇ ਪਾਸਵਰਡ ਭਰਨ ਉਪਰੰਤ ਆਪਣੇ ਸਕੂਲ ਵਿਦਿਆਰਥੀਆਂ ਦਾ ਟਰਮ 1 ਦਾ ਨਤੀਜਾ ਦੇਖ ਸਕਣਗੇ ਤੇ ਪ੍ਰਿੰਟ ਕਰ ਸਕਣਗੇ।