ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਗਤੀਵਿਧੀਆਂ ਤਹਿਤ ਵੰਡੀਆਂ ਐਨਕਾਂ
ਫਿਰੋਜ਼ਪੁਰ 18 ਮਈ 2022 - ਅਮ੍ਰਿਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ ਸਮੂਹ ਵਿਭਾਗਾ ਅਤੇ ਗੈਰ ਸਰਕਾਰੀ ਸੰਸਥਾਵਾ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਬੰਧੀ ਗਤੀਵਿਧੀਆ ਕਰਵਾਉਣ ਲਈ ਪੇ੍ਰਰਿਤ ਕੀਤਾ ਗਿਆ ਸੀ।
ਇਸੇ ਲੜੀ ਵਿੱਚ ਫਿਰੋਜ਼ਪੁਰ ਫਾਊਡੇਸ਼ਨ ਅਤੇ ਸ੍ਰੀ ਵਿਪੁਲ ਨਾਰੰਗ ਸਮਾਜ ਸੇਵਕ ਵੱਲੋ ਲੋੜਵੰਦ ਵਿਦਿਆਰਥੀਆਂ ਅਤੇ ਗਰੀਬ ਲੋਕਾਂ ਨੂੰ ਮੁਫਤ ਐਨਕਾਂ ਵੰਡਣ ਦੀ ਮੁਹਿਮ ਸੁਰੂ ਕੀਤੀ ਗਈ । ਇਸ ਮੁਹਿਮ ਤਹਿਤ ਬੁੱਧਵਾਰ ਨੂੰ ਕਰੀਬ 50 ਐਨਕਾਂ ਦੀ ਵੰਡ ਕੀਤੀ ਗਈ । ਇਸ ਮੋਕੇ ਤੇ ਸ੍ਰੀ ਅਸ਼ੋਕ ਬਹਿਲ,ਸਕੱਤਰ ਰੈੱਡ ਕਰਾਸ, ਸ੍ਰੀ ਮਨੀ ਢੱਲ (ਢੱਲ ਅੋਪਟੀਕਲ) ਅਤੇ ਸੇਵਾ ਭਾਰਤ ਤੋਂ ਸ੍ਰੀ ਮਯੰਕ ਹਾਜ਼ਰ ਸਨ ।
ਇਸ ਦੌਰਾਨ ਲਾਭਪਾਤਰੀਆ ਵੱਲੋ ਜਿਲ੍ਹਾ ਪ੍ਰਸ਼ਾਸਨ, ਫਿਰੋਜ਼ਪੁਰ ਫਾਊਡੇਸ਼ਨ ਅਤੇ ਢੱਲ ਅੋਪਟੀਕਲ ਦਾ ਧੰਨਵਾਦ ਕੀਤਾ ਜਿਨ੍ਹਾ ਦੇ ਸਹਿਯੋਗ ਨਾਲ ਉਹਨਾ ਨੂੰ ਐਨਕਾਂ ਮਿਲ ਸਕੀਆ ।