← ਪਿਛੇ ਪਰਤੋ
ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸੀਨੀਅਰ ਅਸਿਸਟੈਂਟ ਰਿਸ਼ਵਤ ਲੈਂਦਿਆਂ ਸੀ ਬੀ ਆਈ ਵੱਲੋਂ ਕਾਬੂ ਹਰਸ਼ਬਾਬ ਸਿੱਧੂ ਚੰਡੀਗੜ੍ਹ, 19 ਮਈ, 2022: ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਨੀਅਰ ਅਸਿਸਟੈਂਟ ਨੂੰ ਸੀ ਬੀ ਆਈ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਉਹ 10 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਸੀ। ਸੀ ਬੀ ਆਈ ਕੋਲ ਸ਼ਮਸ਼ੇਰ ਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਮਾਡਰਨ ਹਾਊਸਿੰਗ ਕੰਪਲੈਕਸ ਮਨੀ ਮਾਜਰਾ ਦੇ ਘਰ ਦਾ ਤਬਾਦਲਾ ਕਰਨ ਦੇ ਸੰਬੰਧ ਵਿਚ ਉਸ ਤੋਂ ਰਿਸ਼ਵਤ ਮੰਗ ਰਿਹਾ ਹੈ। ਤਾਂ ਸੀ ਬੀ ਆਈ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ।
Total Responses : 260