← ਪਿਛੇ ਪਰਤੋ
ਪੰਜਾਬੀ ਨੌਜਵਾਨ ਦੀ ਇਟਲੀ ’ ਚ ਭੇਦ ਭਰੇ ਹਲਾਤਾਂ ' ਚ ਮੌਤ ਰਾਜਿੰਦਰ ਕੁਮਾਰ ਨਵਾਂਸ਼ਹਿਰ,19 ਮਈ 2022: ਹਲਕਾ ਬੰਗਾ ਅਧੀਨ ਪੈਂਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਇਟਲੀ ’ ਚ ਭੇਦ ਭਰੇ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਿੰਡ ਲੰਗੇਰੀ ਵਿਖੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਪਿਛਲੇ 14 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਪਰ ਉਹ ਪਿਛਲੀ 5 ਮਈ ਤੋਂ ਗੁੰਮ ਹੋ ਗਿਆ ਸੀ ਉਸ ਦਾ ਨਾ ਤਾਂ ਸਾਨੂੰ ਕੋਈ ਫ਼ੋਨ ਆ ਰਿਹਾ ਸੀ ਤੇ ਨਾ ਹੀ ਉਹ ਕਿਸੇ ਨਾਲ ਕੋਈ ਗੱਲ ਕਰਦਾ ਸੀ। ਅਸੀਂ ਇਟਲੀ ਰਹਿੰਦੇ ਹੋਰ ਰਿਸ਼ਤੇਦਾਰਾਂ ਨੂੰ ਮਨਜਿੰਦਰ ਸਿੰਘ ਦੀ ਤਲਾਸ਼ ਕਰਨ ਲਈ ਕਿਹਾ ਸੀ ।ਪਰਿਵਾਰਿਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਇਟਲੀ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਚਲਾਏ ਸਰਚ ਅਭਿਆਨ ਦੌਰਾਨ ਨੌਜਵਾਨ ਦੀ ਟੁੱਟੀ ਹੋਈ ਸਾਇਕਲ ਇਟਲੀ ਦੀ ਪੁਲਿਸ ਨੂੰ ਮਿਲੀ ਅਤੇ ਕੁੱਝ ਹੀ ਦੂਰ ’ਤੇ ਨੌਜਵਾਨ ਦੀ ਲਾਸ਼ ਜੋ ਕਿ ਮੀਂਹ ਕਾਰਨ ਗਲੀ ਸੜੀ ਹਾਲਾਤ ਵਿਚ ਬਰਾਮਦ ਕੀਤੀ । ਪੁਲਿਸ ਵੱਲੋਂ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ । ਪਿੰਡ ਵਿੱਚ ਮੌਤ ਦੀ ਖ਼ਬਰ ਮਿਲਦਿਆਂ ਹੀ ਮਾਹੌਲ ਗਮਗੀਨ ਹੋ ਗਿਆ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Total Responses : 188