ਚੋਰਾਂ ਦੇ ਹੌਂਸਲੇ ਬੁਲੰਦ, ਘਰ ਅੱਗੋਂ ਹੀ ਖੜ੍ਹੀ ਕਾਰ ਲੈ ਗਏ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਮਾਨਸਾ, 19 ਮਈ 2022 : ਮਾਨਸਾ ਦੇ ਕਸਬਾ ਬਰੇਟਾ ਦੇ ਸਰਸਵਤੀ ਨਗਰ 'ਚੋਂ ਘਰ ਅੱਗੇ ਖੜ੍ਹੀ ਕਾਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਰਸਵਤੀ ਨਗਰ 'ਚ ਮੰਗਲਵਾਰ ਦੀ ਰਾਤ ਪ੍ਰਵੀਨ ਕੁਮਾਰ ਨਾਂ ਦੇ ਵਿਅਕਤੀ ਦੀ ਘਰ ਨੇੜੇ ਖੜ੍ਹੀ ਮਾਰੂਤੀ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਰਾਤ ਕੰਮ ਤੋਂ ਆ ਕੇ ਕਾਰ ਖੜ੍ਹੀ ਕੀਤੀ ਸੀ, ਜਦੋਂ ਸਵੇਰੇ ਦੇਖਿਆ ਤਾਂ ਕਾਰ ਉਥੋਂ ਗਾਇਬ ਸੀ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਘਰ ਅੱਗੋਂ ਹੀ ਕਾਰ ਚੋਰੀ ਕਰ ਕੇ ਲੈ ਗਏ। ਪੁਲਸ ਨੇ ਕਾਰ ਚੋਰੀ ਹੋਣ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।