ਫਿਰੋਜ਼ਪੁਰ:ਪਾਵਰਕਾਮ ਦੇ 2 ਜੇਈ 'ਤੇ ਹਮਲਾ ਕੀਤਾ, 8 'ਤੇ ਮਾਮਲਾ ਦਰਜ
ਬਾਬੂਸ਼ਾਹੀ ਨੈਟਵਰਕ
ਫਿਰੋਜ਼ਪੁਰ, 19 ਮਈ, 2022: ਗੁਰੂਹਰਸਹਾਏ ਸਬ-ਡਵੀਜ਼ਨ ਦੇ ਫਿਰੋਜ਼ਪੁਰ ਦੇ ਪਿੰਡ ਸ਼ਿਗਾਰ ਗਾਂ ਵਿਖੇ 2 ਜੂਨੀਅਨ ਇੰਜੀਨੀਅਰਾਂ
ਸਮੇਤ ਪੰਜਾਬ ਰਾਜ ਬਿਜਲੀ ਸਪਲਾਈ ਕਾਰਪੋਰੇਸ਼ਨ ਲਿਮਟਿਡ ਦੇ ਸਟਾਫ਼ 'ਤੇ ਹਮਲਾ ਕਰਨ ਦੇ ਦੋਸ਼ ਤਹਿਤ
20-25 ਅਣਪਛਾਤੇ ਵਿਅਕਤੀਆਂ ਸਮੇਤ ਕੁੱਲ 8 ਵਿਅਕਤੀਆਂ 'ਤੇ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਕ੍ਰਾਈਮ ਰਿਪੋਰਟ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ਿਗਾਰ ਗਾਂ ਵਿਖੇ ਇਹ ਘਟਨਾ ਮੰਗਲਵਾਰ
ਨੂੰ ਵਾਪਰੀ ਜਦੋਂ ਪੀਐਸਪੀਸੀਐਲ ਦੀ ਟੀਮ ਇੱਕ ਬਖਸ਼ੀਸ਼ ਸਿੰਘ ਤੋਂ 2.7 ਲੱਖ ਰੁਪਏ ਦੇ ਬਿਜਲੀ ਬਕਾਏ ਦੀ ਵਸੂਲੀ ਕਰਨ ਲਈ
ਪਿੰਡ ਗਈ। ਸਹਾਇਕ ਕਾਰਜਕਾਰੀ ਇੰਜੀਨੀਅਰ ਰਮੇਸ਼ ਕੱਕੜ ਦੁਆਰਾ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਬਖਸ਼ੀਸ਼ ਸਿੰਘ ਨੇ 20-25
ਵਿਅਕਤੀਆਂ ਨਾਲ ਮਿਲ ਕੇ ਟੀਮ 'ਤੇ ਤੇਜ਼ਧਾਰ ਹਥਿਆਰਾਂ, ਲੋਹੇ ਦੀਆਂ ਰਾਡਾਂ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰਨ
ਤੋਂ ਇਲਾਵਾ ਨਾਜਾਇਜ਼ ਤੌਰ 'ਤੇ ਬੰਦੀ ਬਣਾ ਲਿਆ।