ਸ਼ਫੀਕ ਖਾਂ ਨੇ ਤਿੰਨ ਕਾਂਸੀ 'ਤੇ ਇੱਕ ਚਾਂਦੀ ਦਾ ਮੈਡਲ ਕੀਤਾ ਪ੍ਰਾਪਤ
- ਐਥਲੈਟਿਕਸ ਮੀਟ 30 ਸਾਲ ਤੋਂ ਵੱਧ ਉਮਰ 'ਚ ਸੇਵਾ ਮੁਕਤ ਸੁਪਰਡੈਂਟ ਸ਼ਫੀਕ ਖਾਂ ਨੇ ਚਾਰ ਮੈਡਲ ਪ੍ਰਾਪਤ ਕਰਕੇ ਆਪਣੇ ਸੂਬੇ, ਵਿਸ਼ੇਸ਼ ਕਰਕੇ ਆਪਣੇ ਸ਼ਹਿਰ ਮਾਲੇਰਕੋਟਲਾ ਦਾ ਨਾਮ ਉੱਚਾ ਕੀਤਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਮਈ 2022 - ਬੈਂਗਲੌਰ ਦੇ ਜੈ ਪ੍ਰਕਾਸ਼ ਨਰਾਇਣ ਟਰੇਨਿੰਗ ਸੈਂਟਰ ਗਰਾਂਊਡ 'ਚ ਪਹਿਲੀ ਪੈਨ ਇੰਡੀਆਂ ਮਾਸਟਰ ਗੇਮਜ਼ ਆਯੋਜਿਤ ਹੋਈ, ਜਿਸ 'ਚ ਐਥਲੈਟਿਕਸ ਮੀਟ 30 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀਆਂ ਦੀਆਂ ਹੋਈਆਂ ਦੌੜਾ 'ਚ ਮਾਲੇਰਕੋਟਲਾ ਦੇ ਬਜ਼ੁਰਗ ਖਿਡਾਰੀ ਇਨਕਮ ਟੈਕਸ ਵਿਭਾਗ ਦੇ ਸੇਵਾ ਮੁਕਤ ਸੁਪਰਡੈਂਟ ਸ਼੍ਰੀ ਸ਼ਫੀਕ ਖਾਂ ਨੇ ਚਾਰ ਮੈਡਲ ਪ੍ਰਾਪਤ ਕਰਕੇ ਆਪਣੇ ਸੂਬੇ, ਵਿਸ਼ੇਸ਼ ਕਰਕੇ ਆਪਣੇ ਸ਼ਹਿਰ ਮਾਲੇਰਕੋਟਲਾ ਦਾ ਨਾਮ ਉੱਚਾ ਕੀਤਾ ਹੈ। ਸ਼੍ਰੀ ਸ਼ਫੀਕ ਖਾਨ ਨੇ ਤਿੰਨ ਕਿਲੋ.ਮੀਟਰ ਪੈਦਮ ਚਾਲ, ਦੋ ਕਿਲੋ.ਮੀਟਰ ਰੇਸ, 300 ਮੀਟਰ ਤੇ 80 ਮੀਟਰ ਹਰਦਲ ਦੌੜ 'ਚ ਮੈਡਮ ਪ੍ਰਾਪਤ ਕੀਤੇ ਹਨ। ਮਾਲੇਰਕੋਟਲਾ ਪਹੁੰਚਣ ਤੇ ਇਸ ਬਜ਼ੁਰਗ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਵੱਲੋ ਇਹ ਜਿੱਤ ਸ਼ਹਿਰ ਨਿਵਾਸੀਆਂ ਦੀ ਜਿੱਤ ਹੈ 'ਤੇ ਇਸ ਲਈ ਉੱਥੋਂ ਦੇ ਪ੍ਰਬੰਧਕਾਂ ਨੇ ਜੋ ਉਨ੍ਹਾਂ ਦਾ ਮਾਣ ਵਧਾਇਆ ਹੈ ਉਸ ਲਈ ਉਹ ਉਨ੍ਹਾਂ ਦੇ ਰਿਣੀ ਹਨ। ਵਰਣਨਯੋਗ ਹੈ ਕਿ ਇਹ ਖਿਡਾਰੀ ਪਹਿਲਾਂ ਵੀ ਕਈ ਨੈਸ਼ਨਲ ਪੱਧਰ ਦੇ ਮੁਕਬਲਿਆਂ 'ਚ ਸ਼ਹਿਰ ਦਾ ਨਾਂ ਰੋਸ਼ਨ ਕਰ ਚੁੱਕਿਆ ਹੈ।