← ਪਿਛੇ ਪਰਤੋ
ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ
ਜਗਤਾਰ ਸਿੰਘ
ਪਟਿਆਲਾ 19 ਮਈ 2022: ਪਟਿਆਲਾ ਪਸਿਆਣਾ ਚੌਂਕੀ ਕੋਲ ਭਾਖੜਾ ਨਹਿਰ ਵਿਚ ਨਹਾਉਣ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਦੋਸਤ ਸਨ ਤੇ ਦੋਵਾਂ ਦਾ ਨਾਂ ਸਾਹਿਲ ਕੁਮਾਰ ਸੀ। ਇਹਨਾਂ ਵਿਚੋਂ ਇਕ ਦੀ ਲਾਸ਼ ਕੱਲ੍ਹ ਮਿਲ ਗਈ ਸੀ ਜਿਸਦਾ ਕੱਲ੍ਹ ਯਾਨੀ 18 ਮਈ ਨੂੰ ਅੰਤਿਮ ਸਸਕਾਰ ਕੀਤਾ ਗਿਆ ਤੇ ਦੂਜੇ ਦੀ ਲਾਸ਼ ਅੱਜ ਬਰਾਮਦ ਹੋਈ ਹੈ। ਭੁਨਰਹੇੜੀ ਦੇ ਸਰਪੰਚ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਦੋਵੇਂ ਭੁਨਰਹੇੜੀ ਦੇ ਰਹਿਣ ਵਾਲੇ ਸਨ। ਇਕ ਦੀ ਲਾਸ਼ ਢੈਂਠਲ ਕੋਲ ਮਿਲੀ ਹੈ ਤੇ ਦੂਜੇ ਦੀ ਲਾਸ਼ ਅੱਜ ਸ਼ੁਤਰਾਣਾ ਕੋਲ ਮਿਲੀ ਹੈ। ਦੋਵੇਂ 12ਵੀਂ ਜਮਾਤ ਦੇ ਵਿਦਿਆਰਥੀ ਸਨ। ਸਕੂਲ ਚ ਪੇਪਰ ਦੇਣ ਤੋਂ ਬਾਅਦ ਦੋਵੇਂ ਜਾਣੇ ਨਹਿਰ ਚ ਨਹਾਉਣ ਲਈ ਆਏ ਸਨ।
Total Responses : 267