ਸਿੰਧੂ ਘਾਟੀ ਸੱਭਿਅਤਾ ਨਾਲ ਸਬੰਧਿਤ ਪੁਰਾਤੱਤਵ ਅਜਾਇਬ ਘਰ ਰੂਪਨਗਰ 'ਚ ਅੰਤਰ-ਰਾਸ਼ਟਰੀ ਅਜਾਇਬ ਦਿਵਸ ਸਮਾਗਮ ਕਰਾਇਆ ਗਿਆ
- ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਪੁਰਾਤੱਤਵ ਸੱਭਿਅਤਾ ਨਾਲ ਜੋੜਨਾ ਸਾਡੀ ਜਿੰਮੇਵਾਰੀ: ਸਹਾਇਕ ਸੁਪਰਡੈਂਟ ਪੁਰਾਤੱਤਵ-ਵਿਗਿਆਨੀ ਜਤਿੰਦਰ ਸ਼ਰਮਾ
ਹਰੀਸ਼ ਕਾਲੜਾ
ਰੂਪਨਗਰ, 19 ਮਈ 2022: ਹਰ ਸਾਲ ਦੀ ਤਰ੍ਹਾਂ ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ ਵਲੋਂ ਸਿੰਧੂ ਘਾਟੀ ਸੱਭਿਅਤਾ ਨਾਲ ਸਬੰਧਿਤ ਪੁਰਾਤੱਤਵ ਅਜਾਇਬ ਘਰ, ਰੂਪਗਨਗਰ ਵਿਖੇ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਚ ਡਾਂਸ ਅਤੇ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਪੁਰਾਤੱਤਵ-ਵਿਗਿਆਨੀ, ਇੰਚਾਰਜ ਅਜਾਇਬ ਘਰ ਰੂਪਨਗਰ ਸ਼੍ਰੀ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਸੁਨਹਿਰੀ ਇਤਿਹਾਸ ਅਤੇ ਸੱਭਿਅਤਾ ਨਾਲ ਜੋੜਨਾ ਹੈ। ਜਿਸ ਲਈ ਭਾਰਤੀ ਪੁਰਾਤੱਤਵ ਸਰਵੇਖਣ ਵਲੋਂ ਵਿਦਿਆਰਥੀਆਂ ਲਈ ਇਹ ਮੁਕਾਬਲੇ ਕਰਵਾਏ ਗਏ ਸਨ।
ਉਨ੍ਹਾਂ ਕਿਹਾ ਕਿ ਰੂਪਨਗਰ ਵਿਖੇ ਇਹ ਅਜਾਇਬ ਘਰ ਨਵੰਬਰ 1998 ਵਿੱਚ ਬਣਾਇਆ ਗਿਆ ਸੀ ਜੋ ਵਿਸ਼ਵ ਦੀ ਸੱਭ ਤੋਂ ਪੁਰਾਤਣ ਸੱਭਿਅਤਾਵਾਂ ਵਿੱਚੋਂ ਇੱਕ ਸਿੰਧੂ ਘਾਟੀ ਸੱਭਿਅਤਾ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਭੂਗੋਲਿਕ ਸਥਿਤੀ ਦੇ ਕਾਰਨ ਸਤਲੁੱਜ ਦੇ ਕੰਢੇ ਦਾ ਇਹ ਇਲਾਕਾ ਪ੍ਰਾਚੀਨ ਕਾਲ ਤੋਂ ਹੀ ਮਨੁੱਖੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।
ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਥਾਨ ਦੀ ਖੋਜ ਪ੍ਰੋ. ਬ੍ਰਿਜਵਾਸੀ ਲਾਲ ਨੇ 1950 ਵਿੱਚ ਕੀਤੀ ਸੀ ਜਿਸ ਉਪਰੰਤ ਭਾਰਤੀ ਪੁਰਾਤਤਵ ਸਰਵੇਖਣ ਅਧੀਨ ਡਾ. ਯਗਦੱਤ ਸ਼ਰਮਾ ਦੀ ਨਿਗਰਾਨੀ ਹੇਠ 1952-55 ਤੱਕ ਖੁਦਾਈ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਰੂਪਨਗਰ ਸਿੰਧੂ ਘਾਟੀ ਨਾਲ ਸਬੰਧਿਤ ਪਹਿਲਾਂ ਸਥਾਨ ਜੋ ਸਾਡੇ ਲਈ ਇਕ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਥੇ ਜਰੂਰ ਆਉਣਾ ਚਾਹੀਦਾ ਹੈ ਤਾਂ ਜੋ ਸਾਡੇ ਵਿਦਿਆਰਥੀ ਦੇਸ਼ ਦੇ ਅਣਮੁੱਲੇ ਇਤਿਹਾਸ ਨਾਲ ਜੁੜ ਸਕਣ। ਇਸ ਇਲਾਕੇ ਦੇ ਪਿਛੋਕੜ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਧੂ ਘਾਟੀ ਦੀ ਸੱਭਿਅਤਾ ਦਾ ਪ੍ਰਥਮ ਕਾਲ ਲੱਗਭਗ ਈਸਾ ਪੂਰਵ 2000-1400 ਦੌਰਾਨ ਪਹਿਲੀ ਸਿੰਧੂ ਘਾਟੀ ਦੀ ਸੰਸਕ੍ਰਿਤੀ ਵਾਲੇ ਲੋਕਾਂ ਦੀ ਬਸਤੀ ਵਸੀ ਸੀ।
ਵਿਸ਼ੇਸ਼ ਮਹਿਮਾਨ ਡਾ: ਨਿਰਮਲ ਬਰਾੜ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਹਿ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਰਾਤਨ ਅਜਾਇਬ ਘਰ ਰੂਪਨਗਰ ਵਿੱਚ ਰੱਖੀ ਪੁਰਾਤਨਤਾ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਫੇਰੀ ਦੌਰਾਨ ਸਥਾਨਕ ਪਤਵੰਤਿਆਂ, ਵਿਦਿਆਰਥੀਆਂ ਆਦਿ ਦੇ ਮੁੱਖ ਮਹਿਮਾਨ ਪ੍ਰੋਫੈਸਰ ਬੀ.ਐਸ.ਸਤਿਆਲ, ਭਾਰਤ ਪੁਰਾਤੱਤਵ ਸਰਵੇਖਣ ਦੇ ਖੇਤਰੀ ਨਿਰਦੇਸ਼ਕ ਸ਼੍ਰੀਮਤੀ ਕਾਮੇਈ.ਅਥੋਇਲੁ ਕਬੁਈ (ਸੁਪਰਡੈਂਟ ਪੁਰਾਤਨ ਵਿਗਿਆਨੀ) ਆਈ. ਚੰਡੀਗੜ੍ਹ ਡਿਵੀਜ਼ਨਲ ਦਫ਼ਤਰ ਤੋਂ, ਸ਼੍ਰੀ ਅਨਿਲ ਤਿਵਾੜੀ (ਡਿਪਟੀ ਸੁਪਰਡੈਂਟ ਪੁਰਾਤਣ ਵਿਗਿਆਨੀ), ਅਤੇ ਸ਼੍ਰੀ ਪੰਕਜ ਭਾਰਦਵਾਜ (ਸਹਾਇਕ ਪੁਰਾਤਣ ਵਿਗਿਆਨੀ) ਨੇ ਸਾਡੇ ਅਜਾਇਬ ਘਰਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਜਾਗਰੂਕ ਕੀਤਾ।