ਪਰਾਲੀ ਬਚਾਓ, ਪ੍ਰਦੂਸ਼ਣ ਘਟਾਓ: ਜੀ. ਐਮ. ਐਨ. ਸੀ. ਸੈ. ਸਕੂਲ, ਰੋਪੜ ਵਿਖੇ ਐਨ.ਸੀ.ਸੀ. ਕੈਡੇਟਸ ਨੇ ਦਿੱਤਾ ਪਰਾਲੀ ਨਾ ਜਲਾਉਣ ਦਾ ਸੰਦੇਸ਼
ਹਰੀਸ਼ ਕਾਲੜਾ
ਰੂਪਨਗਰ,19 ਮਈ 2022:ਸਥਾਨਕ ਜੀ. ਐਮ. ਐਨ. ਸੀ. ਸੈ. ਸਕੂਲ, ਰੋਪੜ ਵਿਖੇ ਅੱਜ ਸਕੂਲ ਦੇ ਐਨ. ਸੀ. ਸੀ. ਕੈਡੇਟਸ ਨੇ 23 ਪੰਜਾਬ ਬਟਾਲਿਅਨ ਐਨ. ਸੀ. ਸੀ. ਰੋਪੜ ਦੇ ਸੀ. ਓ. ਕਰਨਲ ਐਸ. ਬੀ. ਰਾਣਾ ਅਤੇ ਪ੍ਰਸ਼ਾਸਨਿਕ ਅਫਸਰ ਕਰਨਲ ਐਲ ਕੇ. ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਮੁੱਖੀ ਸ਼੍ਰੀ ਬੀ. ਪੀ. ਐਸ. ਠਾਕੁਰ ਅਤੇ ਐਨ. ਸੀ. ਸੀ. ਅਫਸਰ ਸ਼੍ਰੀ ਨਵੀਨ ਕੁਮਾਰ ਕੌਸ਼ਲ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾ ਨੂੰ ਪਰਾਲੀ ਨਾ ਜਲਾਉਣ ਦਾ ਸੰਦੇਸ਼ਾ ਦਿੰਤਾ ।
ਇਸ ਮੌਕੇ ਤੇ ਕੈਡੇਟਸ ਨੇ ਪੋਸਟਰ ਮੇਕਿੰਗ ਕੀਤੀ ਅਤੇ ਸਲੋਗਨ ਲਿਖੇ । ਪੋਸਟਰ ਮੇਕਿੰਗ ਅਤੇ ਸਲੋਗਨ ਲੇਖ ਮੁਕਾਬਲੇ ਵਿੱਚ 50 ਕੈਡੇਟਸ ਨੇ ਭਾਗ ਲਿਆ ।
ਇਸ ਮੁਕਾਬਲੇ ਵਿੱਚ ਕੈਡੇਟ ਆਦਰਸ਼ ਜੋਸ਼ੀ ਪਹਿਲੇ ਸਥਾਨ ਤੇ, ਕਲਯਾਣੀ ਕੁਮਾਰੀ, ਦੂਸਰੇ ਸਥਾਨ ਤੇ ਅਤੇ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ । ਜੇਤੂ ਕੈਡੇਟਸ ਨੁੰ ਸਕੂਲ ਅਤੇ 23 ਪੰਜਾਬ ਬਟਾਲਿਅਨ ਐਨ ਸੀ ਸੀ ਰੋਪੜ ਵੱਲੋਂ ਇਨਾਮ ਵੀ ਦਿੱਤੇ ਗਏ ।ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਬੀ. ਪੀ. ਐਸ. ਠਾਕੁਰ ਅਤੇ ਐਨ. ਸੀ. ਸੀ. ਅਫਸਰ ਸ਼੍ਰੀ ਨਵੀਨ ਕੁਮਾਰ ਕੌਸ਼ਲ ਨੇ ਕੈਡੇਟਸ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਦੇ ਇਸ ਪ੍ਰਦੁਸ਼ਣ ਨੂੰ ਘਟਾਉਣ ਅਤੇ ਪਰਾਲੀ ਨਾ ਜਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕੈਡੇਟਸ ਨੂੰ ਹੋਰ ਵੀ ਅਜਿਹੇ ਸਮਾਜਿਕ ਮੁੱਦਿਆ ਤੇ ਲੋਕਾਂ ਨੂੰ ਜਾਗਰੂਕ ਕਰਣ ਦੀ ਸਲਾਹ ਦਿੱਤੀ ।