← ਪਿਛੇ ਪਰਤੋ
ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਸਭ ਤੋਂ ਵੱਧ ਮੰਦੀ ਹੇਠ, 10 ਦਿਨਾਂ ਵਿਚ 5ਵੀਂ ਵਾਰ ਰਿਕਾਰਡ ਟੁੱਟਿਆ ਮੁੰਬਈ, 19 ਮਈ, 2022: ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਹੁਣ 77.73 ਰੁਪਏ ਹੋ ਗਈ ਹੈ ਜੋ ਹੁਣ ਤੱਕ ਦਾ ਸਭ ਤੋਂ ਮੰਦਾ ਰੇਟ ਹੈ। ਪਿਛਲੇ 10 ਦਿਨਾਂ ਵਿਚ ਪੰਜਵੀਂ ਮਾਰ ਡਾਲਰ ਦੇ ਮੁਕਾਬਲੇ ਰੁਪਏ ਦਾ ਰੇਟ ਟੁੱਟਿਆ ਹੈ। ਰੁਪਏ ਦੀ ਕੀਮਤ ਵਿਚ ਇਹ ਗਿਰਾਵਟ ਵਿਸ਼ਵ ਦੇ ਕੇਂਦਰੀ ਬੈਂਕਾਂ ਵੱਲੋਂ ਕੀਤੀ ਸਖ਼ਤੀ ਦੀ ਬਦੌਲਤ ਹੋਈ ਹੈ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਰੁਪਏ ਦੀ ਕੀਮਤ 77.72 ਰੁਪਏ ਫ਼ੀ ਡਾਲਰ ’ਤੇ ਆ ਕੇ ਰੁੱਕ ਗਈ ਹੈ।ਰੁਪਏ ਦੀ ਕੀਮਤ ਵਿਚ ਗਿਰਾਵਟ ਨੂੰ ਯੁਕਰੇਨ ਤੇ ਰੂਸ ਦੀ ਜੰਗ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
Total Responses : 188