ਏ.ਸੀ ਮਕੈਨਿਕ ਦਾ ਲੁਟੇਰਿਆਂ ਮੋਟਰਸਾਈਕਲ ਖੋਹਿਆ, ਮਾਮਲਾ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,19 ਮਈ 2022 ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਏ.ਸੀ ਮਕੈਨਿਕ ਦਾ ਮੋਟਰਸਾਈਕਲ ਖੋਹੇ ਜਾਣ ਤੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।ਡੀ.ਐਸ.ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਜਵਾਲਾਪੁਰ ਨੇ ਦਿੱਤੀ ਦਰਖਾਸਤ ਵਿੱਚ ਦੋਸ਼ ਲਾਇਆ ਕਿ ਉਹ ਏ.ਸੀ ਰਿਪੇਅਰ ਦਾ ਕੰਮ ਕਰਦਾ ਹੈ।ਬੀਤੇ ਦਿਨ ਦੁਪਹਿਰ 3.25 ਵਜੇ ਆਪਣੇ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ 09 ਏ.1356 ਤੇ ਉਹ ਪਿੰਡ ਸੈਦਪੁਰ ਵਿਖੇ ਏ.ਸੀ ਰਿਪੇਅਰ ਕਰਨ ਲਈ ਜਾ ਰਿਹਾ ਸੀ ਤਾਂ ਰੇਲਵੇ ਸਟੇਸ਼ਨ ਹੁਸੈਨਪੁਰ ਤੋਂ ਅੱਗੇ ਵੇਈਂ ਕੰਢੇ ਬਣੇ ਗੁਰਦੁਆਰਾ ਸਾਹਿਬ ਕੋਲ ਮੋਟਰਸਾਈਕਲ ਰੋਕ ਕੇ ਫੋਨ ਸੁਣ ਰਿਹਾ ਸੀ।ਇਸੇ ਦੌਰਾਨ ਸਪਲੈਂਡਰ ਮੋਟਰਸਾਈਕਲ ਸਵਾਰ ਸਵਾਰ ਤਿੰਨ ਅਣਪਛਾਤੇ ਨੌਜਵਾਨ ਉੱਥੇ ਆਏ। ਉਨ੍ਹਾਂ ਦੇ ਹੱਥ ਵਿੱਚ ਦਾਤਰ ਸਨ।ਮੇਰਾ ਮੋਟਰਸਾਈਕਲ ਭਜਾ ਕੇ ਲੈ ਗਏ। ਪੁਲਿਸ ਵੱਲੋਂ ਕੀਤੀ ਤਫਤੀਸ਼ ਤੋਂ ਬਾਅਦ ਉਕਤ ਤਿੰਨਾਂ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।