ਨਸ਼ੀਲੀਆਂ ਗੋਲੀਆਂ, ਡੋਡੇ ਚੂਰਾ ਪੋਸਤ ਸਣੇ 2 ਨਸ਼ਾ ਤਸਕਰ ਕਾਬੂ
ਗੌਰਵ ਮਾਣਿਕ
ਫਿਰੋਜ਼ਪੁਰ 20 ਮਈ 2022 - ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਿਆ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ
ਉਹਨਾਂ ਪਾਸੋਂ 50 ਹਜ਼ਾਰ ਨਸ਼ੀਲੀਆਂ ਗੋਲੀਆਂ, 1 ਕੁਇੰਟਲ 40 ਕਿਲੋ ਡੋਡੇ ਚੂਰਾ ਪੋਸਤ
ਟਰੱਕ ਨੰਬਰੀ ਪੀ.ਬੀ-05-ਏ.ਬੀ-8049 ਅਤੇ 02 ਸਮਾਰਟ ਫੋਨ ਬਰਾਮਦ ਕੀਤੇ ਗਏ ਹਨ , ਚਰਨਜੀਤ ਸਿੰਘ
ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰੁਣ ਮੁੰਡਨ, ਉਪ ਕਪਤਾਨ ਪੁਲਿਸ (ਐਨ.ਡੀ.ਪੀ.ਐਸ ਐਕਟ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆ ਗਈਆ ਸਨ। ਜਿੰਨਾਂ ਵਿੱਚੋਂ ਇੰਸਪੈਕਟਰ ਪਰਮਿੰਦਰ ਸਿੰਘ, ਇੰਚਾਰਜ ਨਾਰਕੋਟਿਕ ਕੰਟਰੋਲ ਸੈਲ, ਫਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮਿਤੀ 19-05-2022 ਨੂੰ ਇੰਸਪੈਕਟਰ ਪਰਮਿੰਦਰ ਸਿੰਘ,
ਇੰਚਾਰਜ਼ ਨਾਰਕੋਟਿਕ ਕੰਟਰੋਲ ਸੈਲ, ਫਿਰੋਜ਼ਪੁਰ ਪਾਸ ਦੌਰਾਨੇ ਗਸ਼ਤ ਪਿੰਡ ਕਰੀ ਕਲਾਂ ਦੇ ਨਜ਼ਦੀਕ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਮੁਖਬਰੀ/ਗੁਪਤ ਸੂਚਨਾਂ ਮਿਲੀ ਕਿ ਨਿਰਵੈਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਦਾਖਲੀ ਪਿੰਡ ਜੋਗੇ ਵਾਲਾ ਥਾਣਾ ਮੱਖੂ, ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ।
ਜਿਸਦੇ ਘੋੜਾ ਟਰਾਲਾ ਨੰਬਰੀ PB-05-AB-8049 ਪਰ ਡਰਾਇਵਰ ਕੁਲਵੰਤ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਨਿਜ਼ਾਮੀ ਵਾਲਾ ਥਾਣਾ ਮੱਖੂ ਅਤੇ ਕਲੀਨਰ ਗੁਰਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਸਤੀ ਸ਼ਾਮੇ ਵਾਲੀ ਦਾਖਲੀ ਪਿੰਡ ਜੋਗੇ ਵਾਲਾ ਥਾਣਾ ਮੱਖੂ ਨਸ਼ੇ ਦਾ ਸਮਾਨ ਲੈ ਕੇ ਗੋਲੂ ਕਾ ਮੋੜ ਸਾਈਡ ਤੋਂ ਫਿਰੋਜ਼ਪੁਰ ਵੱਲ ਆ ਰਹੇ ਹਨ।
ਇਤਲਾਹ ਭਰੋਸੇਯੋਗ ਹੋਣ ਤੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੋਸ਼ੀਆਨ ਉਕੱਤਾਨ ਦੇ ਖਿਲਾਫ ਮੁਕੱਦਮਾਂ ਨੰਬਰ 60 ਮਿਤੀ 19-05-2022 ਅ/ਧ 15/22/25/29
ਐਨ.ਡੀ.ਪੀ.ਐਸਟ ਐਕਟ ਥਾਣਾ ਲੱਖੋਂ ਕੇ ਬਹਿਰਾਮ ਦਰਜ ਕਰਵਾਇਆ ਅਤੇ ਆਪਣੀ ਟੀਮ ਨਾਲ ਕਾਰਵਾਈ ਕਰਦਿਆਂ ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਥਾਣਾ ਲੱਖੋਂ ਕੇ ਬਹਿਰਾਮ ਦੇ ਨੇੜੇ ਦਾਣਾ ਮੰਡੀ ਦੇ ਸਾਹਮਣੇ ਨਾਕਾਬੰਦੀ ਕਰਕੇ ਦੋਸ਼ੀਆਨ ਕੁਲਵੰਤ ਸਿੰਘ ਅਤੇ ਗੁਰਕੀਰਤਨ ਸਿੰਘ ਨੂੰ ਟਰਾਲਾ ਨੰਬਰੀ PB-05-AB-8049 ਸਮੇਤ ਕਾਬੂ ਕੀਤਾ।
ਜਿਹਨਾਂ ਦੀ ਤਲਾਸ਼ੀ ਕਰਨ ਤੋਂ ਪਹਿਲਾਂ ਅਰੁਣ ਮੁੰਡਨ, ਉਪ ਕਪਤਾਨ ਪੁਲਿਸ (ਐਨ.ਡੀ.ਪੀ.ਐਸ ਐਕਟ) ਫਿਰੋਜ਼ਪੁਰ ਨੂੰ ਮੌਕਾ ਪਰ ਬੁਲਾਕੇ ਉਹਨਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਟਰੱਕ ਵਿੱਚੋਂ ਕੋਲੇ ਦੇ ਹੇਠੋਂ । ਡੱਬਾ ਰੱਤਾ ਜਿਸ ਵਿੱਚੋਂ 5000 ਪੱਤੇ ਨਸ਼ੀਲੀਆਂ ਗੋਲੀਆਂ ਜੋ ਹਰੇਕ ਪੱਤੇ ਵਿੱਚ 10-10 ਨਸ਼ੀਲੀਆਂ ਗੋਲੀਆਂ ਕੁੱਲ 50,000 ਨਸ਼ੀਲੀਆਂ ਗੋਲੀਆਂ ਅਤੇ 07 ਗੱਟੇ ਪਲਾਸਟਿਕ ਜਿੰਨਾਂ ਵਿੱਚ ਡੋਡੇ ਪੋਸਤ ਸੀ, ਹਰ ਗੱਟੇ ਵਿੱਚ 20-20 ਕਿਲੋਗ੍ਰਾਮ ਡੋਡੇ ਪੋਸਤ, ਕੁੱਲ 1 ਕੁਇੰਟਲ 40 ਕਿਲੋਗ੍ਰਾਮ, 2 ਸਮਾਰਟ ਫੋਨ ਬਰਾਮਦ ਹੋਏ। ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਹ ਉਕੱਤ ਨਸ਼ੀਲੀਆਂ ਗੋਲੀਆਂ ਅਤੇ ਡੋਡਾ ਚੂਰਾ ਪੋਸਤ ਟਰੱਕ ਮਾਲਕ ਨਿਰਵੈਰ ਸਿੰਘ ਦੇ ਕਹਿਣ ਤੇ ਰਾਜਸਥਾਨ ਵਿੱਚ ਇੱਕ ਢਾਬਾ, ਜਿਸਦਾ ਨਾਮ ਅਮ੍ਰਿਤਸਰੀਆਂ ਦਾ ਢਾਬਾ ਸੀ, ਤੋਂ ਸਸਤੇ ਭਾਅ ਤੇ ਲੈ ਕੇ ਆਏ ਹਨ। ਜਿਹਨਾਂ ਨੇ ਉਕੱਤ ਨਸ਼ਾ ਆਪਣੇ ਮਾਲਕ ਨਾਲ ਮਿਲਕੇ ਮਹਿੰਗੇ ਭਾਅ ਵੇਚਕੇ ਮੁਨਾਫਾ ਕੱਢਣਾ ਸੀ। ਦੋਸ਼ੀਆਨ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਦੀ ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।