ਨਵਜੋਤ ਸਿੱਧੂ ਦਾ ਜ਼ਿੰਦਗੀ ਦਾ ਸਭ ਤੋਂ ਭੈੜਾ ਦਿਨ, ਹੋਏ ਜੇਲ੍ਹ ਅੰਦਰ ਪੜ੍ਹੋ ਕੀ ਸੀ ਕਹਾਣੀ ?
ਜੀ ਐਸ ਪੰਨੂ
ਪਟਿਆਲਾ,20ਮਈ,2022 - ਨਵਜੋਤ ਸਿੱਧੂ ਭਾਰਤ ਦੇ ਨਾਮਵਰ ਖਿਡਾਰੀ ਅਤੇ ਹਾਸਿਆਂ ਦੀ ਦੁਨੀਆਂ ਵਿੱਚ ਪਾਖਰ ਰਹੇ ਹਨ। ਖੇਡ ਤੇ ਹਾਸਿਆਂ ਤੋਂ ਮਗਰੋਂ ਰਾਜਨੀਤਕ ਪਾਰਟੀਆਂ ਦਾ ਸ਼ਿੰਗਾਰ ਤੇ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਜਿਸ ਦਾ ਖਮਿਆਜ਼ਾ ਜੇਲ੍ਹ ਦੀ ਯਾਤਰਾ ਹੈ।
ਸਿੱਧੂ ਦਾ ਸ਼ੇਰਾਂ ਵਾਲਾ ਗੇਟ ਨੇੜੇ ਕਾਰ ਦੀ ਪਾਰਕਿੰਗ ਲਈ ਝਗੜਾ ਹੋਇਆ ਤੇ ਜਿਸ ਬਜ਼ੁਰਗ ਦੇ ਘਸੁੰਨ ਵਜਿਆ ਉਸ ਦੀ ਹਸਪਤਾਲ ਵਿਚ ਜਾਕੇ ਮੌਤ ਹੋ ਗਈ। ਜਿਸ ਤੇ ਹਾਈਕੋਰਟ ਨੇ ਸਜ਼ਾ ਸੁਣਾਈ ਤੇ ਸੁਪਰੀਮ ਕੋਰਟ ਨੇ ਉਹ ਸਜ਼ਾ 1000 ਰੁਪਏ ਭਰਾ ਕੇ ਸਿੱਧੂ ਨੂੰ ਸਜ਼ਾ ਮੁਕਤ ਕਰ ਦਿੱਤਾ ਗਿਆ ਸੀ ਪਰ ਗਰੀਵਡ ਪਾਰਟੀ ਨੇ ਪਿਛਲੇ ਸਾਲ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਕੀਤੀ ਕਿ ਸਜ਼ਾ ਘੱਟ ਮਿਲੀ ਹੈ ਇਸ ਲਈ ਸਜ਼ਾ ਹੋਰ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਅੱਜ ਦੁਪਹਿਰ ਵੇਲੇ ਆਪਣਾਂ ਫੈਸਲਾ ਸੁਣਾਇਆ ਤੇ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ। ਵੇਖਣ ਵਾਲੀ ਗੱਲ ਇਹ ਕਿ ਉਸ ਸਮੇਂ ਸਿੱਧੂ ਪਟਿਆਲਾ ਸ਼ਹਿਰ ਵਿਚ ਹਾਥੀ ਤੇ ਚੜ੍ਹ ਕੇ ਮਹਿਗਾਈ ਵਿਰੁੱਧ ਯਾਤਰਾ ਤੇ ਚਲ ਰਹੇ ਸਨ ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਸੁਪਰੀਮ ਕੋਰਟ ਤੋਂ ਇਕ ਹਫਤੇ ਦਾ ਸਰੰਡਰ ਕਰਨ ਲਈ ਸਮਾਂ ਮੰਗਿਆ ਸੀ ਜੋ ਕੇ ਨਹੀਂ ਮਿਲਿਆ ਸੋ ਸਰੰਡਰ ਕਰਨ ਤੋਂ ਬਗੈਰ ਹੋਰ ਕੋਈ ਹੱਲ ਨਹੀਂ ਸੀ ਆਖਰ ਪਟਿਆਲਾ ਅਦਾਲਤ ਵਿੱਚ ਸਰੰਡਰ ਕੀਤਾ ਗਿਆ ਪੁਲਿਸ ਨੇ ਗਿਰਫ਼ਤਾਰ ਕਰਕੇ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਡਾਕਟਰੀ ਮੁਆਇਨਾ ਕਰਵਾਇਆ ਜਿਸ ਤੇ ਉਨ੍ਹਾਂ ਨੇ ਆਪਣੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਹੈ ਇਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਸੁਧਾਰ ਘਰ ਪਟਿਆਲਾ ਵਿਖੇ ਤਕਰੀਬਨ ਸਵਾ ਛੇ ਵਜੇ ਦਾਖਲ ਕਰ ਦਿੱਤਾ ਗਿਆ ਜਿਥੇ ਅਕਾਲੀ ਦਲ ਬਾਦਲ ਦੇ ਲੀਡਰ ਬਿਕ੍ਰਮ ਸਿੰਘ ਮਜੀਠੀਆ ਵੀ ਮੌਜੂਦ ਹਨ।
ਅੱਜ ਜਦੋਂ ਸਿੱਧੂ ਨੇ ਸਰੰਡਰ ਕੀਤਾ ਤਾਂ ਉਨ੍ਹਾਂ ਨਾਲ ਕਾਫ਼ੀ ਐਮ ਐਲ ਏ ਸਨ, ਹਰਦਿਆਲ ਕੰਬੋਜ ਦੇ ਕਹਿਣ ਅਨੁਸਾਰ 25 ਤੋਂ 30 ਵਿਧਾਇਕ ਸਨ ਤੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਬਹੁਤ ਸ਼ਮੂਲੀਅਤ ਕੀਤੀ ਗਈ ਹੈ। ਪਿਰਮਲ ਸਿੰਘ ,ਮਾਨਸ਼ਾਹੀਆ, ਨਰਿੰਦਰ ਲਾਲੀ, ਨਵਤੇਜ ਚੀਮਾ ਤੇ ਮੀਡੀਆ ਅਡਵਾਈਜ਼ਰ ਸੁਰਿੰਦਰ ਡੱਲਾ ਸਨ।
ਸੁਰਿੰਦਰ ਡੱਲਾ ਨੇ ਮੀਡੀਆ ਨੂੰ ਦੱਸਿਆ ਕਿ ਨਵਜੋਤ ਸਿੱਧੂ ਨੂੰ ਦਫਾ 323 ਅਧੀਨ ਸਜ਼ਾ ਇਕ ਸਾਲ ਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਜੱਜ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ ਉਸੇ ਹੀ ਜੱਜ ਨੇ ਪਹਿਲਾਂ ਇਸੇ ਕੇਸ ਵਿੱਚ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜੱਜ ਨੇ ਦੋ ਮਹੀਨੇ ਬਾਅਦ ਰਿਟਾਇਰ ਵੀ ਹੋ ਜਾਣਾ ਹੈ। ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਹਿਲੀ ਤੇ ਦੁਸਰੀ ਸਜ਼ਾ ਇਕੋ ਸਮੇਂ ਸਟੈਂਡ ਕਰਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਫੈਸਲਾ ਪੜ੍ਹ ਕੇ ਪਤਾ ਲਗੇਗਾ।
ਉਨ੍ਹਾਂ ਨੇ ਰਾਜਨੀਤਕ ਮੋਟੀਵੇਸਣ ਤੋਂ ਵੀ ਇਨਕਾਰ ਨਹੀਂ ਕੀਤਾ ਹੈ । ਘਟਨਾ ਕਰਮ ਦੇ ਮੁਤਾਬਿਕ ਕਾਂਗਰਸ ਵਿੱਚ ਇਹ ਚਰਚਾ ਵੀ ਹੈ ਕਿ ਕੈਪਟਨ ਦਾ ਲਹਿਣਾ ਤੇ ਬੀ ਜੇ ਪੀ ਨਾਲ ਮਿਲਣਾ ਵੀ ਇਕ ਅੜੀ ਦੱਸਿਆ ਜਾ ਰਿਹਾ ਹੈ। ਹਰਦਿਆਲ ਕੰਬੋਜ ਨੇ ਦੱਸਿਆਂ ਕਿ ਪਿ੍ਯਕਾ ਨੇ ਕਿਹਾ ਹੈ ਕਿ ਕਾਂਗਰਸ ਤੇਰੇ ਨਾਲ ਹੈ ਤੈਨੂੰ ਸੋਚ ਕਰਨ ਦੀ ਲੋੜ ਨਹੀਂ ਹੈ। ਪਤਾ ਲਗਾ ਹੈ ਕਿ ਸਿੱਧੂ ਜਿੱਤੇਗਾ ਪੰਜਾਬ ਤੇ ਪੰਜਾਬੀ ਨੂੰ ਸਮਰਪਿਤ ਰਹਿਣਗੇ ਤੇ ਜਿੱਤੇਗਾ ਪੰਜਾਬ ਦੇ ਵਰਕਰ ਵੀ ਕਾਫੀ ਤਾਦਾਦ ਵਿਚ ਹਨ।