ਕਾਰ ਚਾਲਕ ਦੀ ਅਣਗਹਿਲੀ ਕਾਰਨ ਇੱਕ ਮੋਟਰਸਾਇਕਲ ਚਾਲਕ ਦੀ ਮੌਤ
ਬਾਬੂਸ਼ਾਹੀ ਨੈੱਟਵਰਕ
ਧੂਰੀ, 21 ਮਈ 2022- ਪੰਜਾਬ ਚ ਅਣਗਹਿਲੀ ਕਾਰਨ ਕਈ ਵਾਹਨ ਚਾਲਕਾਂ ਨੂੰ ਆਪਣੀ ਜਾਣ ਤੋ ਹੱਥ ਧੋਣਾ ਪੈਦਾ ਪਰ ਲੋਕ ਫਿਰ ਪਤਾ ਨਹੀਂ ਕਿਉਂ ਨਹੀਂ ਅਣਗਹਿਲੀ ਤੋਂ ਸਾਵਧਾਨ ਨਹੀਂ ਹੁੰਦੇ।
ਧੂਰੀ ਦੇ ਮਲੇਰਕੋਟਲਾ ਵਿਖੇ ਰਾਤ ਨੂੰ ਇੱਕ ਕਾਰ ਚਾਲਕ ਵੱਲੋਂ ਅਚਾਨਕ ਚਲਦੀ ਕਾਰ ਨੂੰ ਰੋਕ ਕੇ ਕਾਰ ਦੀ ਤਾਕੀ ਖੋਲ੍ਹੀ ਗਈ ਅਤੇ ਤਾਕੀ ਲੱਗਣ ਨਾਲ ਇਸ ਮੋਟਰ ਸਾਇਕਲ ਸਵਾਰ ਦੀ ਮੌਤ ਹੋ ਜਾਦੀ ਹੈ । ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਸਵਾਰ ਨੇ ਭੱਜਣ ਦੀ ਕੋੋਸ਼ਿਸ਼ ਕੀਤੀ ਤਾਂ ਪੁਲਿਸ ਕਰਮਚਾਰੀਆ ਦੀ ਦਲੇਰੀ ਨਾਲ ਕਾਰ ਚਾਲਕ ਨੂੰ ਫੜ ਲਿਆਂ ਗਿਆਂ ਹੈ । ਹਾਦਸਾ ਸੀਸੀਟੀ ਕੈਮਰੇ ਚ ਕੈਦ ਹੋ ਗਿਆ ਹੈ। ਲੈ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰ ਚਾਲਕ ਤੇ ਪਰਚਾ ਦਰਜਾ ਕਰ ਲਿਆਂ ਗਿਆਂ ਹੈ ਅਤੇ ਮ੍ਰਿਤਕ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਪੋਸਟਮਾਟਮ ਲਈ ਭੇਜ ਦਿੱਤਾ ਗਿਆ ਹੈ।
ਥਾਣਾ ਸਿਟੀ ਦੇ ਐਸ ਐਚ ੳ ਹਰਜਿੰਦਰਰ ਸਿੰਘ ਨੇ ਕਿਹਾ ਕਿ ਐਕਸੀਡੈਟ ਚ ਮਿ੍ਤਕ ਨੌਜਵਾਨ ਸੁਦਾਮ ਹੁਸੈਨ ਵਾਸੀ ਕਿਲਾ ਬਟੁਹਾ ਧੂਰੀ ਜੋ ਕਿ ਆਪਣੀ ਪਤਨੀ ਨਾਲ ਮੋਟਰ ਸਾਇਕਲ ਤੇ ਸੰਗਰੂਰ ਤੋਂ ਮਾਲੇਰਕੋਟਲਾ ਵੱਲ ਜਾ ਰਿਹਾ ਸੀ ਰਾਸਤੇ ਚ ਇੱਕ ਵਰਨਾ ਕਾਰ ਵੱਲੋ ਅਣਗਹਿਲੀ ਨਾਲ ਡਰਾਇਵਰ ਵਾਲੀ ਤਾਕੀ ਖੋਲ੍ਹ ਦਿੱਤੀ ਗਈ।
ਜਿਸ ਕਾਰਨ ਮੋਟਰ ਸਾਇਕਲ ਨਾਲ ਟਕਰਾ ਜਾਣ ਥੱਲੇ ਡਿੱਗ ਗਿਆ ਜੋ ਪਿਛੇ ਆ ਰਹੇ ਤੇਜ ਟਰਾਲੇ ਨੇ ਕੁਚਲ ਦਿੱਤਾ ਗਿਆ ਹੈ । ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ।