ਅਵਾਰਾ ਪਸ਼ੂਆਂ ਨੂੰ ਫ਼ੜ ਕੇ ਗਾਊਂਸ਼ਾਲਾ ਭੇਜਿਆ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 21 ਮਈ 2022: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਪਟਿਆਲਾ ਦੇ ਇੰਸਪੈਕਟਰ ਜਿੰਦਲ ਤੇ ਉਨ੍ਹਾਂ ਦੀ ਦੋ ਮੈਂਬਰੀ ਟੀਮ ਨੇ ਗਾਊਸ਼ਾਲਾ ਸਮਾਣਾ ਦੀ ਸੱਤ ਮੈਂਬਰੀ ਟੀਮ ਦੇ ਸਹਿਯੋਗ ਨਾਲ ਨਗਰ ਨਿਗਮ ਪਟਿਆਲਾ ਦੇ ਹਦੂਦ ਅੰਦਰ ਪੈਂਦੇ ਵਾਰਡ ਨੰਬਰ ਨੌਂ ਪਟਿਆਲਾ ਦੇ ਅਨੰਦ ਨਗਰ ਬੀ ਦੇ ਇਲਾਕੇ ਚੋਂ ਆਵਾਰਾਂ ਪਸ਼ੂਆਂ ਨੂੰ ਫ਼ੜ ਕੇ ਗਾਊਸ਼ਾਲਾ ਸਮਾਣਾ ਵਿਖੇ ਭੇਜਿਆ ਗਿਆ ਹੈ।