ਐਤਵਾਰ ਨੂੰ ਦਿਵਯ ਕ੍ਰਿਸ਼ਨਾ ਧਾਮ ਵਿਖੇ ਹੋਵੇਗਾ ਸੰਤ ਕਥਾ ਸੰਮੇਲਨ
ਦੀਪਕ ਗਰਗ
ਕੋਟਕਪੂਰਾ 21 ਮਈ 2022 - ਸਥਾਨਕ ਸ਼ਹੀਦ ਭਗਤ ਸਿੰਘ ਰੋਡ,ਨੇੜੇ ਜੈਤੋ ਚੁੰਗੀ ਸਥਿਤ ਦਿਵਯ ਕ੍ਰਿਸ਼ਨਾ ਧਾਮ ਸੰਤ ਕਥਾ ਸੰਮੇਲਨ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ਼੍ਰੀ ਸ਼੍ਰੀ 1008 ਮਹਾ ਮੰਡਲੇਸ਼ਵਰ ਸਵਾਮੀ ਦਿਵਯਾਨੰਦ ਗਿਰੀ ਜੀ ਮਹਾਰਾਜ (ਹਰਿਦੁਆਰ ਵਾਲੇ) ਅਤੇ ਸ਼੍ਰੀ ਸ਼੍ਰੀ ਸ਼੍ਰੀ 1008 ਸਵਾਮੀ ਵਿਵੇਕਾਨੰਦ ਗਿਰੀ ਜੀ ਮਹਾਰਾਜ (ਹਰਿਦੁਆਰ ਵਾਲੇ) 22 ਮਈ 2022 ਨੂੰ ਕੋਟਕਪੂਰਾ ਵਿਖੇ ਕਥਾ ਕਰਨ ਆਉਣਗੇ। ਸਮਾਂ ਰਾਤ 09 ਵਜੇ ਤੋਂ 11 ਵਜੇ ਤੱਕ ਹੋਵੇਗਾ।
ਇਸ ਦੌਰਾਨ ਕਥਾ ਪੰਡਾਲ ਵਿੱਚ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਸਰੋਤੇ ਨੂੰ ਗਰਮੀ ਕਾਰਨ ਕੋਈ ਦਿੱਕਤ ਨਾ ਆਵੇ। ਕੂਲਰਾਂ, ਪੱਖਿਆਂ ਦੇ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ।
ਆਸ਼ਰਮ ਸੰਚਾਲਕ ਸ਼੍ਰੀ ਸ਼੍ਰੀ 1008 ਸਵਾਮੀ ਕ੍ਰਿਸ਼ਨਾ ਨੰਦ ਗਿਰੀ ਜੀ ਮਹਾਰਾਜ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ
ਆਪ ਸਭ ਸੰਗਤਾਂ ਨੇ ਕਥਾ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ।