ਦਿਸ਼ਾ ਟਰੱਸਟ ਨੇ ਕਰਵਾਇਆ ਪਦਮਸ੍ਰੀ ਐਵਾਰਡੀ ਜਗਜੀਤ ਸਿੰਘ ਦਰਦੀ ਲਈ ਵਿਸ਼ੇਸ਼ ਸਨਮਾਨ ਸਮਾਰੋਹ
- ਜਗਜੀਤ ਸਿੰਘ ਦਰਦੀ ਆਉਣ ਵਾਲੀ ਪੀੜ੍ਹੀ ਲਈ ਹਨ ਆਦਰਸ਼ -ਵਿੱਤ ਮੰਤਰੀ ਚੀਮਾ
- 11 ਜ਼ਰੂਰਤਮੰਦ ਲਡ਼ਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
ਮੋਹਾਲੀ, 21 ਮਈ 2022 - ਉੱਘੇ ਪੱਤਰਕਾਰ ਅਤੇ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਰਜਿ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਵੱਲੋਂ ਸ: ਉਂਜ ਜਗਜੀਤ ਸਿੰਘ ਦਰਦੀ ਪਦਮਸ੍ਰੀ ਐਵਾਰਡੀ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਹਾਜ਼ਰ ਹੋਏ ।
ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨੀਨਾ ਮਿੱਤਲ ਐਮਐਲਏ ਰਾਜਪੁਰਾ ,ਜਗਦੀਪ ਗੋਲਡੀ ਕੰਬੋਜ ਐਮਐਲਏ ਜਲਾਲਾਬਾਦ ,ਕੁਲਵੰਤ ਸਿੰਘ ਐਮ ਐਲ ਏ ਮੋਹਾਲੀ ,ਕੁਲਜੀਤ ਸਿੰਘ ਰੰਧਾਵਾ ਐੱਮ ਐੱਲ ਏ ਡੇਰਾਬੱਸੀ ,ਸੁਭਾਸ਼ ਗੋਇਲ ਐੱਮ ਡੀ ਵਰਦਾਨ ਆਯੁਰਵੇਦਾ ,ਅਸ਼ਵਨੀ ਸੰਭਾਲਕੀ ਐਮਡੀ ਰਬਾਬ ਸਟੂਡੀਓ , ਹਰਸੁਖਇੰਦਰ ਸਿੰਘ ਬੱਬੀ ਬਾਦਲ ਸੀਨੀਅਰ ਆਗੂ ਆਪ ਅਤੇ ਵਨੀਤ ਵਰਮਾ ਸਟੇਟ ਪ੍ਰੈਜ਼ੀਡੈਂਟ ਮੋਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਪ੍ਰੋਗਰਾਮ ਦੇ ਦੌਰਾਨ ਦਿਸ਼ਾ ਟਰੱਸਟ ਦੇ ਬੁਲਾਰੇ ਅਤੇ ਅੰਤਰਰਾਸ਼ਟਰੀ ਗਾਇਕਾ ਆਰਦੀਪ ਰਮਨ ਵੱਲੋਂ ਸਟੇਜ ਸੰਚਾਲਨ ਬਾਖੂਬੀ ਕੀਤਾ ਗਿਆ ।
ਦਿਸ਼ਾ ਟਰੱਸਟ ਦੇ ਮੈਂਬਰਾਂ ਦੀ ਨਾਂ
ਡਾਕਟਰ ਰਿੰਮੀ ਸਿੰਗਲਾ ਚੇਅਰਪਰਸਨ ,ਕਿਰਤੀ ਮੋਹਪਾਤਰਾ ਪ੍ਰਧਾਨ ਚੰਡੀਗੜ੍ਹ ਸਟੇਟ ,ਕਰਮਜੀਤ ਕੌਰ ਸਟੇਟ ਸੈਕਟਰੀ ਚੰਡੀਗਡ਼੍ਹ ,ਕੁਲਦੀਪ ਕੌਰ ਨਰਸਿੰਗ ਸੁਪਰਡੈਂਟ ਰਿਆਤ ਬਾਹਰਾ ਹਸਪਤਾਲਾਂ ,ਮਨਦੀਪ ਕੌਰ ਬੈਂਸ ਜਨਰਲ ਸਕੱਤਰ ਦਿਸ਼ਾ ਟਰੱਸਟ ਖਰੜ ।