ਬੀਬੀ ਸਰਬਜੀਤ ਕੌਰ ਮਾਣੂਕੇ ਬਣੀ ਸਹਿਕਾਰਤਾ ਕਮੇਟੀ ਪੰਜਾਬ ਦੀ ਚੇਅਰਮੈਨ
ਦੀਪਕ ਜੈਨ
ਜਗਰਾਓਂ, 21 ਮਈ 2022 - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਹਲਕਾ ਜਗਰਾਓਂ ਤੋਂ ਦੂਜੀ ਵਾਰ ਬਣੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਸਹਿਕਾਰਤਾ ਕਮੇਟੀ ਪੰਜਾਬ ਦੀ ਚੇਅਰਮੈਨ ਬਣਾਇਆ ਗਿਆ ਹੈ। ਜਿਸ 'ਤੇ ਆਮ ਆਦਮੀ ਪਾਰਟੀ ਦੇ ਜੋਇੰਟ ਸਕੱਤਰ ਪੰਜਾਬ ਗੋਪੀ ਸ਼ਰਮਾ ਵਲੋਂ ਪਾਰਟੀ ਹਾਇਕਮਾਨ ਦਾ ਧਨਵਾਦ ਕੀਤਾ ਗਿਆ ਹੈ। ਓਨਾ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਅਲੋਂ ਜਗਰਾਓਂ ਵਾਸੀਆਂ ਨੂੰ ਮਾਨ ਦਿੰਦਿਆਂ ਬੀਬੀ ਮਾਣੂਕੇ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਜਿਸ ਲਈ ਅਸੀਂ ਓਨਾ ਦੇ ਧੰਨਵਾਦੀ ਹਾਂ।
ਗੋਪੀ ਸ਼ਰਮਾ ਨੇ ਕਿਹਾ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਸੂਝਵਾਨ ਅਤੇ ਪੜ੍ਹੇ ਲਿਖੇ ਨੇਤਾ ਹਨ ਜਿਸ ਕਾਰਨ ਓਨਾ ਨੂੰ ਇੰਨੀ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਵੀ ਮੁਖਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।