ਨਵਜੋਤ ਸਿੱਧੂ ਦੇ ਘਰ ਸਾਬਕਾ ਐਮਐਲਏ ਨੇ ਕੀਤੀ ਮੀਟਿੰਗ
ਜਗਤਾਰ ਸਿੰਘ
ਪਟਿਆਲਾ 22 ਮਈ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਤੇ ਉਨ੍ਹਾਂ ਦੇ ਸਮਰਥਕਾਂ ਨੇ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ। ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਉਨ੍ਹਾਂ ਦੀ ਰਿਹਾਇਸ਼ ਤੇ ਪਲੇਠੀ ਮੀਟਿੰਗ ਹੋਈ । ਮੀਟਿੰਗ ਚ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ।
ਇਸ ਮੌਕੇ ਮੀਟਿੰਗ ਚ ਸਾਬਕਾ ਐਮਐਲਏ ਹਰਦਿਆਲ ਸਿੰਘ ਕੰਬੋਜ, ਕਾਕਾ ਰਜਿੰਦਰ ਸਿੰਘ, ਪਿਰਮਲ ਸਿੰਘ ਖਾਲਸਾ, ਹਰਵਿੰਦਰ ਸਿੰਘ ਲਾਡੀ, ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਪਾਰਟੀ ਦੇ ਸੀਨੀਅਰ ਆਗੂ ਮਨਕਿਰਤ ਸਿੰਘ ਸ਼ੈਰੀ ਰਿਆੜ ਅਤੇ ਨਰਿੰਦਰਪਾਲ ਲਾਲੀ, ਨਵਤੇਜ ਸਿੰਘ ਚੀਮਾ, ਜਗਦੇਵ ਸਿੰਘ ਕਮਾਲੂ, ਕਿਰਨ ਜੀਤ ਮਿੱਠਾ ਤਰਨਤਾਰਨ, ਸਤਨਾਮ ਸ਼ੁਤਰਾਣਾ, ਜੱਗਾ ਮਜੀਠਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।