ਰਈਆ ਪੁਲਿਸ ਨੇ ਏ.ਸੀ ਚੋਰੀ ਕਰਨ ਵਾਲੇ ਨੂੰ ਕੀਤਾ ਕਾਬੂ
ਬਲਰਾਜ ਸਿੰਘ ਰਾਜਾ
ਰਈਆ, 22 ਮਈ 2022- ਪੁਲਿਸ ਚੌਕੀ ਰਈਆ ਨੇ ਇੱਕ ਏ.ਸੀ ਚੋਰੀ ਕਰਨ ਵਾਲੇ ਇੱਕ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸਦੀ ਪਛਾਣ ਲਵਲੀ ਪੁੱਤਰ ਕਾਲਾ ਵਾਸੀ ਪਿੰਡ ਮੱਧ ਵਜੋ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਦੇ ਗੰਨਮੈਨ ਲਖਬੀਰ ਸਿੰਘ ਨੇ ਦੱਸਿਆ ਸੀ ਕਿ ਪਿੰਡ ਮੱਧ ਵਿਖੇ ਸਾਬਕਾ ਵਿਧਾਇਕ ਦਾ ਸ਼ੈਲਰ ਹੈ।
ਜਿਸ ਤੇ ਗੰਨਮੈਨਾਂ ਵਾਸਤੇ ਬਣੇ ਕਮਰੇ ਵਿਚ ਇੱਕ ਸਪਿਲਟ ਏ.ਸੀ ਲੱਗਾ ਸੀ, ਜਿਸਨੂੰ ਉਕਤ ਮੁਲਜ਼ਮ ਨੇ ਚੋਰੀ ਕਰ ਲਿਆ ਸੀ। ਇਸ ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਚੌਕੀ ਇੰਚਾਰਜ਼ ਰਈਆ ਰਘਬੀਰ ਸਿੰਘ ਦੀ ਅਗਵਾਈ ਹੇਠ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।