ਮਾਲੇਰਕੋਟਲਾ ਪੁਲਿਸ ਨੇ ਸਾਈਬਰ ਅਪਰਾਧ ਅਤੇ ਆਨਲਾਈਨ ਠੱਗੀ ਪੀੜਤਾਂ ਲਈ ਕੀਤੀ “ਸਾਈਬਰ ਹੈਲਪ ਡੈਸਕ ਵਿੰਡੋ" ਦੀ ਸ਼ੁਰੂਆਤ
-ਪਬਲਿਕ ਨੂੰ ਸਕੂਲਾਂ, ਕਾਲਜਾਂ, ਪਿੰਡਾ, ਮੁਹੱਲਿਆ ਵਿੱਚ ਸੈਮੀਨਾਰ ਕਰਕੇ ਅਤੇ ਸੋਸ਼ਲ ਮੀਡੀਆ ਰਾਹੀ ਕੀਤਾ ਜਾਵੇਗਾ ਜਾਗਰੂਕ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 22,ਮਈ,2022 - ਮਾਲੇਰਕੋਟਲਾ ਪੁਲਿਸ ਵੱਲੋਂ ਸਾਈਬਰ ਅਪਰਾਧ ਅਤੇ ਆਨਲਾਈਨ ਠੱਗੀ ਪੀੜਤਾਂ ਲਈ ਸਾਈਬਰ ਹੈਲਪ ਡੈਸਕ ਵਿੰਡੋ ਦੀ ਸ਼ੁਰੂ ਕਰਕੇ ਵੱਡੀ ਜਿੰਮੇਵਾਈ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਕਿ ਆਏ ਦਿਨ ਅਜਿਹੇ ਅਪਰਾਧਾ ਦੀ ਗਿਣਤੀ ‘ਚ ਬੇਹੱਦ ਵਾਧਾ ਹੋ ਰਿਹਾ ਹੈ।ਇਸਦੇ ਉਦਘਾਟਨ ਮੌਕੇ ਐਸ.ਐਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਇਹ ਖਿੜਕੀ ਲੋਕਾਂ ਲਈ 2ਿ4 ਘੰਟੇ ਖੁੱਲੀ ਰਹੇਗੀ ਕਿਉਕਿ ਸਹੂਲਤ ਅਤੇ ਤਰੱਕੀ ਨਾਲ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਮਾਮਲਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ।
ਜਿਸ ਤਰ੍ਹਾਂ ਓ.ਟੀ.ਪੀ. ਧੋਖਾਧੜੀ, ਓ.ਐਲ.ਐਕਸ. ਧੋਖਾਧੜੀ, ਬੀਮਾ ਧੋਖਾਧੜੀ, ਪੇ.ਟੀ.ਐਮ./ਗੁਗਲ ਪੇਅ ਧੋਖਾਧੜੀ, ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਆਮ ਆਨਲਾਈਨ ਧੋਖਾਧੜੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮਾਮਲਿਆ ਵਿੱਚ ਪੁਲਿਸ ਤੇ ਬੈਂਕਾ ਨੂੰ ਸਮੇਂ ਸਿਰ/ਤੁਰੰਤ ਸਾਈਬਰ ਅਪਰਾਧ ਦੀ ਰਿਪੋਰਟ ਕਰਨਾ, ਸਾਈਬਰ ਅਪਰਾਧੀ ਦੇ ਲੈਣ-ਦੇਣ ਖਾਤਿਆਂ ਨੂੰ ਬਲਾਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੈ। ਉਨਾਂ ਦੱਸਿਆ ਕਿ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਸਬੰਧੀ ਅਸਾਨੀ ਨਾਲ ਸ਼ਿਕਾਇਤ ਕਰਨ ਲਈ 24 ਘੰਟੇ ਦੀ ਸਹੂਲਤ ਪ੍ਰਦਾਨ ਕਰਨ ਲਈ ਮਾਲੇਰਕੋਟਲਾ ਪੁਲਿਸ ਵੱਲੋਂ 24 ਘੰਟੇ ਸਾਈਬਰ ਹੈਲਪ ਡੈਸਕ ਸ਼ੁਰੂ ਕੀਤਾ ਗਿਆ ਹੈ। ਐਸ.ਐਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਇਹ ਹੈਲਪ ਡੈਸਕ ਨੇੜੇ ਮੇਨ ਗੇਟ ਥਾਣਾ ਸਿਟੀ 1 ਮਾਲੇਕਰੋਟਲਾ, ਪੁਲਿਸ ਲਾਇਨ ਧੂਰੀ ਰੋਡ, ਵਿਖੇ ਸਥਿਤ ਹੈ। ਟਿਕਟ ਵਿੰਡੋ ਦੀ ਤਰਾਂ ਇੱਥੇ ਇੱਕ ਹੈਲਪ ਡੈਸਕ ਵਿੰਡੋ ਸਥਾਪਤ ਕੀਤੀ ਗਈ ਹੈ, ਜੋ ਪਬਲਿਕ ਦੀ ਸਹੂਲਤ ਲਈ 24 ਘੰਟੇ ਖੁੱਲੀ ਰਹੇਗੀ।
ਸਾਈਬਰ ਧੋਖਾਧੜੀ ਨਾਲ ਪੀੜਤ ਜਾਂ ਸ਼ਿਕਾਇਤ ਕਰਤਾ ਦਿਨ ਜਾਂ ਰਾਤ ਕਿਸੇ ਵੀ ਸਮੇਂ ਹੈਲਪ ਡੈਸਕ ਵਿੰਡੋ 'ਤੇ ਹੈਲਪਲਾਇਨ ਨੰਬਰ 1930 ਤੇ ਕਾੱਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸਾਈਬਰ ਸੈੱਲ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਬੈਂਕ ਟ੍ਰਾਂਜੈਕਸ਼ਨ ਨੂੰ ਰੋਕਣ ਲਈ ਆਨਲਾਈਨ ਬੇਨਤੀ ਭੇਜਣਾ ਜਾਂ ਸ਼ੋਸ਼ਲ ਮੀਡੀਆ 'ਤੇ ਫਰਜੀ ਆਈ.ਡੀ. ਦੀ ਰਿਪੋਰਟ ਕਰਨਾ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਾਈਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਸ਼ਿਕਾਇਤ ਕਰਨ ਦੀ ਸਹੂਲਤ ਅਤੇ ਤਰੁੰਤ ਰਾਹਤ ਪ੍ਰਦਾਨ ਕਰਨਾ ਹੈ। ਇਸ ਲਈ ਸਾਈਬਰ ਸੈਲ ਮਾਲੇਰਕੋਟਲਾ ਦੀ ਵਧੀਆ ਕਾਰਗੁਜਾਰੀ ਲਈ ਸਾਈਬਰ ਸੈਲ ਦੀ ਟੀਮ ਨੂੰ ਵਿਸ਼ੇਸ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਇਸ ਹੈਲਪ ਡੈਸਕ ਰਾਹੀਂ ਸਾਈਬਰ ਅਪਰਾਧ/ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਪਬਲਿਕ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਿਸ਼ੇਸ ਮੁਹਿੰਮ ਰਾਹੀ ਸਕੂਲਾਂ, ਕਾਲਜਾਂ, ਪਿੰਡਾ, ਮੁਹੱਲਿਆ ਵਿੱਚ ਸੈਮੀਨਾਰ ਕਰਕੇ ਅਤੇ ਸੋਸ਼ਲ ਮੀਡੀਆ ਰਾਹੀ ਵੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਸੌਰਵ ਜਿੰਦਲ ਡੀ.ਐਸ.ਪੀ (ਡੀ), ਇੰਸਪੈਕਟਰ ਹਰਜੀਤ ਕੌਰ ਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।