ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੇ ਸਿੱਧੂ ਬਾਰੇ ਚੱਲ ਰਹੀਆਂ ਖਬਰਾਂ ਦਾ ਕੀਤਾ ਖੰਡਨ, ਪੜ੍ਹੋ ਕੀ ਕਿਹਾ ?
ਪਟਿਆਲਾ, 22 ਮਈ 2022 - ਸੋਸ਼ਲ ਮੀਡੀਆ ਨਿਊਜ਼ ਅਤੇ ਪ੍ਰਿੰਟ ਮੀਡੀਆ 'ਤੇ ਇੱਕ ਖਬਰ ਚੱਲ ਰਹੀ ਹੈ ਕਿ ਨਸ਼ਾ ਤਸਕਰੀ ਦੇ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਇੱਕ ਸਾਬਕਾ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਦੀ ਬੈਰਕ 'ਚ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਗਿਆ ਹੈ। ਇਸ ਸਬੰਧ 'ਚ ਪਟਿਆਲਾ ਜੇਲ੍ਹ ਦੇ ਸਪਡੈਂਟ ਮਨਜੀਤ ਸਿੰਘ ਟਿਵਾਣਾ ਵੱਲੋਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ।
ਟਿਵਾਣਾ ਦਾ ਕਹਿਣਾ ਹੈ ਕਿ ਇੱਕ ਮਿੰਟ ਦੇ ਲਈ ਵੀ ਦੋਵਾਂ ਨੂੰ ਇੱਕ ਬੈਰਕ 'ਚ ਬੰਦ ਨਹੀਂ ਕੀਤਾ ਗਿਆ। ਜਦੋਂ ਸਿੱਧੂ ਜੇਲ੍ਹ 'ਚ ਆਇਆ ਹੈ ਉਦੋਂ ਤੋਂ ਹੀ ਦੋਵਾਂ ਨੂੰ ਵੱਖ-ਵੱਖ ਰੱਖਿਆ ਗਿਆ ਹੈ। ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ।