ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ, ਦਰਸ਼ਨਾਂ ਲਈ ਸੰਗਤਾਂ ਚ ਭਾਰੀ ਉਤਸ਼ਾਹ, ਵੇਖੋ ਤਸਵੀਰਾਂ
ਜਗਤਾਰ ਸਿੰਘ
ਪਟਿਆਲਾ 22 ਮਈ02022 : ਅੱਜ 22 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਸ਼ੁਰੂ ਹੋਈ। ਯਾਤਰਾਂ ਸ਼ੁਰੂ ਹੁੰਦਿਆਂ ਹੀ ਦੇਸ਼ਾਂ ਵਿਦੇਸ਼ਾ ਤੋ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ । ਪਿਛਲੇ ਸਮੇਂ ਕੋਵਿਡ ਦੀ ਬਿਮਾਰੀ ਦੋਰਾਂਨ ਸੰਗਤਾਂ ਦੀ ਗਿਣਤੀ ਚ ਕੁਝ ਕਮੀ ਆਈ ਪਰ ਹੁਣ ਕੋਵਿਡ ਦੇ ਹਾਲਾਤ ਠੀਕ ਹੋਣ ਕਾਰਨ ਸੰਗਤਾਂ ਚ ਪੂਰਾ ਜੋਸ਼ ਹੈ। ਇਸ ਵਾਰ ਗੁਰਦੁਆਰਾ ਸੀ੍ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਰੋਜ਼ਾਨਾ ਸੰਗਤਾਂ ਦੀ ਗਿਣਤੀ ਪੰਜ ਹਜ਼ਾਰ ਰੱਖੀ ਗਈ ਹੈ। ਇਸ ਦੌਰਾਨ ਹਰ ਇਕ ਸ਼ਰਧਾਲੂ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ ਹੈ।
ਯਾਤਰਾਂ ਕਰਨ ਵਾਲੇ ਸ਼ਰਧਾਲੂਆਂ ਦੇ ਕੋਵਿਡ ਵੈਕਸਿਨ ਲੱਗੀ ਹੋਣ ਦਾ ਸਰਟੀਫਿਕੇਟ ਕੋਲ਼ ਹੋਣਾ ਚਾਹੀਦਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਲਈ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਵਹਿਗੁਰੂ ਜੀ ਦਾ ਜਾਪ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ