ਕੇਂਦਰ ਸਰਕਾਰ ਦੇ ਸ਼ਲਾਘਾਯੋਗ ਫ਼ੈਸਲਿਆਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ - ਗੌਰਵ ਕੱਕੜ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਮਈ 2022 - ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੈਟਰੋਲ , ਡੀਜਲ, ਅਤੇ ਘੇਰਲੂ ਗੈਸ ਸਿਲੰਡਰ ਦੇ ਰੇਟਾਂ ਵਿੱਚ ਕਟੌਤੀ ਕੀਤੀ ਗਈ ਹੈ ਜਿਸ ਤੇ ਦੇਸ਼ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਜਿਸ ਤੇ ਖੁਸ਼ੀ ਜਾਹਿਰ ਕਰਦਿਆਂ ਫਰੀਦਕੋਟ ਤੋ ਭਾਜਪਾ ਦੇ ਹਲਕਾ ਇੰਚਾਰਜ਼ ਗੌਰਵ ਕੱਕੜ ਨੇ ਕਿਹਾ ਕੇਂਦਰ ਸਰਕਾਰ ਨੇ 200 ਰੁਪਏ ਪ੍ਰਤੀ ਸਿਲੰਡਰ ਸਸਤਾ ਕਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਵਿਰੋਧੀਆਂ ਕੋਲ ਹੁਣ ਮਹਿੰਗਾਈ ਪ੍ਰਤੀ ਕੋਈ ਮੁੱਦਾ ਨਹੀ ਰਹਿ ਜਾਣਾ ਕਿਉਂਕਿ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋ ਰਾਹਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਤੇ ਕਾਮਯਾਬ ਵੀ ਹੋ ਰਹੀ ਹੈ।
ਗੌਰਵ ਕੱਕੜ ਨੇ ਅੱਗੇ ਕਿਹਾ ਪੈਟਰੋਲ ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 6 ਰੁਪਏ ਪ੍ਰਤੀ ਲੀਟਰ ਕੇਂਦਰੀ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ ਜਿਸ ਤੇ ਪੈਟਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲੀਟਰ ਘੱਟ ਗਈ ਹੈ ਤੇ ਲੋਕਾਂ ਨੂੰ ਇਸ ਨਾਲ ਵੀ ਮਹਿੰਗਾਈ ਤੋ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕਾਂ ਭਲਾਈ ਦੇ ਕੰਮਾਂ ਨਾਲ 2024 ਵਿੱਚ ਇੱਕ ਫੇਰ ਤੋ ਨਰਿੰਦਰ ਮੋਦੀ ਪ੍ਰਧਾਨਮੰਤਰੀ ਬਣਨਗੇ ਤੇ ਦੇਸ਼ ਹੋਰ ਤਰੱਕੀ ਕਰੇਗਾ।