ਨਗਰ ਕੌਂਸਲ ਪ੍ਰਧਾਨ ਦੇ ਵਾਰਡ ਨਬਰ 6 ਵਿੱਚ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਦੀਪਕ ਗਰਗ
ਕੋਟਕਪੂਰਾ 22 ਮਈ 2022 - ਆਮ ਆਦਮੀ ਪਾਰਟੀ ਨੇ ਅਪਣੇ ਵਾਅਦੇ ਪੂਰੇ ਕਰਦੇ ਹੋਏ ਸ਼ਹਿਰ ਕੋਟਕਪੂਰਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਮਾਨਯੋਗ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਕੋਟਕਪੂਰਾ ਟੀਮ ਜਿਸ ਵਿੱਚ ਸ੍ਰ ਗੁਰਮੀਤ ਸਿੰਘ ਆਰੇਵਾਲਾ, ਮਨਜੀਤ ਸ਼ਰਮਾ, ਸਤਪਾਲ ਸ਼ਰਮਾ ਨੇ ਸ਼ਹਿਰ ਦੇ ਬਖਸ਼ੀਸ਼ ਨਗਰ ਵਾਰਡ ਨਬਰ 6 ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦਾ ਵਾਰਡ ਹੋਣ ਦੇ ਬਾਵਜੂਦ ਇਸ ਮੁਹੱਲੇ ਵਿੱਚ ਸੀਵਰੇਜ ਦੇ ਬਹੁਤ ਸਾਰੇ ਕੰਮ ਅਧੂਰੇ ਪਏ ਸਨ ਜਿਸ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ੱਜੀ ਐਨ ਸਕੁਲ ਵਾਲੀ ਅਤੇ ਕਾਲੀ ਮਾਤਾ ਮੰਦਰ ਵਾਲੀ ਗਲੀ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ ਗਈ।
ਇਸ ਮੌਕੇ ਸ੍ਰ ਗੁਰਮੀਤ ਸਿੰਘ ਆਰੇਵਾਲਾ ਮਨਜੀਤ ਸ਼ਰਮਾ ਅਤੇ ਸਤਪਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਟਕਪੂਰਾ ਦੇ ਹਰ ਮੁਹੱਲੇ ਵਿਚ ਗਲ਼ੀਆਂ, ਨਾਲੀਆ,ਇੰਟਰਲੋਕ ,ਹਾਊਸ ਕੁਨੈਕਸ਼ਨ, ਸਟ੍ਰੀਟ ਲਈਟ ਅਤੇ ਸੀਵਰੇਜ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂਆਂ ਤੋਂ ਇਲਾਵਾ ਸਮੂਹ ਮੁਹੱਲਾ ਵਾਸੀਵੱਡੀ ਗਿਣਤੀ ਵਿੱਚ ਹਾਜਰ ਸਨ।