ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਡੇਂਗੂ ਤੋਂ ਬਚਾਅ ਲਈ ਗਤੀਵਿਧੀਆਂ ਵਧਾਈਆਂ
ਮੱਛਰ ਨੂੰ ਮਾਮੂਲੀ ਸਮਝਣ ਦੀ ਗਲਤੀ ਨਾ ਕਰੋ - ਡਾ. ਮੁਨੀਰ
ਹਰਮਿੰਦਰ ਸਿੰਘ ਭੱਟ
ਸੰਦੌੜ, 22, ਮਈ, 2022; ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਅਗਵਾਈ ਹੇਠ ਚੱਲ ਰਹੇ ਨੈਸ਼ਨਲ ਵੈਕਟਰਮ ਵੌਰਨ ਡਜੀਜ਼ ਕੰਟਰੋਲ ਪ੍ਰੋਗਰਾਂਮ ਅਧੀਨ ਜ਼ਿਲ੍ਹੇ ਭਰ ਦੇ ਸਾਰੇ ਬਲਾਕਾਂ ਦੇ ਸਿਹਤ ਕਾਮੇ ਫੀਲਡ ਵਿੱਚ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਦੇ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਓਥੇ ਘਰਾਂ ਵਿੱਚ ਲਾਰਵਾ ਨਰੀਖਣ ਕਰਕੇ ਉਸਦੇ ਨੁਕਸਾਨ ਬਾਰੇ ਵੀ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਇਸ ਮੌਕੇ ਜਿਲ੍ਹਾ ਮਾਲੇਰਕੋਟਲਾ ਦੇ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਮਾਲੇਰਕੋਟਲਾ, ਅਮਰਗੜ੍ਹ, ਪੰਜਗਰਾਈਆਂ ਅਤੇ ਅਹਿਮਦਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਬਹੁਮੰਤਵੀ ਸਿਹਤ ਕਾਮੇ ਰੋਜ਼ਾਨਾਂ ਸਟੇਟ ਵੱਲੋਂ ਜਾਰੀ ਬੀਟ ਅਨੁਸਾਰ ਘਰਾਂ ਵਿੱਚ ਜਾ ਕਿ ਕੂਲਰਾਂ, ਫਰਿਜਾਂ, ਹੌਦੀਆਂ ਅਤੇ ਹੋਰ ਵਾਧੂ ਬਰਤਨਾਂ ਦੇ ਵਿੱਚ ਖੜੇ ਪਾਣੀ ਤੇ ਲਾਰਵੇ ਦੇ ਪੈਦਾ ਹੋਣ ਦਾ ਨਰੀਖਣ ਕਰ ਰਹੇ ਹਨ ਅਤੇ ਲੋਕਾਂ ਨੂੰ ਮੱਛਰ ਤੋਂ ਬਚਾਅ ਤੇ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੀਆਂ ਹਨ।
ਉਹਨਾਂ ਅੱਗੇ ਕਿਹਾ ਕਿ ਲੋਕ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਨ ਅਤੇ ਖੁਦ ਵੀ ਬਚਾਅ ਲਈ ਸੁਚੇਤ ਹੋਣ ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਹੁੰਦਾਂ ਹੈ ਤਾਂ ਉਹ ਸਿਹਤ ਵਰਕਰ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕਿ ਖੂਨ ਦੀ ਜਾਂਚ ਜਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਡਾਕਟਰੀ ਸਲਾਹ ਲਈ ਜਾ ਸਕੇ ਉਹਨਾਂ ਕਿਹਾ ਕਿ ਮੱਛਰ ਦੇ ਲੜਨ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਆਪਣੇ ਆਪ ਨੂੰ ਮੱਛਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਡੇਂਗੂ ਦੇ ਵੱਡੇ ਖ਼ਤਰੇ ਤੋਂ ਬਚਾ ਸਕਦੀਆਂ ਹਨ।