ਜੱਗ ਜਿਉਂਦਿਆਂ ਦੇ ਮੇਲੇ ਪ੍ਰੋਗਰਾਮ 'ਚ ਸਾਰੰਗ ਸਿੰਕਦਰ, ਅਮਰ ਨੂਰੀ, ਹਰਜੀਤ ਹਰਮਨ ਤੇ ਹਰਭਜਨ ਮਾਨ ਨੇ ਸਰੋਤੇ ਕੀਲ੍ਹੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 22 ਮਈ 2022 - ਸੰਸਾਰ ਪ੍ਰਸਿੱਧ ਪੰਜਾਬੀ ਲੋਕ ਗਾਇਕ/ਅਦਾਕਾਰ ਹਰਭਜਨ ਮਾਨ ਦੀ 27 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਪੀ.ਆਰ.ਦੀ ਪ੍ਰਮੋਸ਼ਨ ਵਾਸਤੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਡੀਟੋਰੀਅਮ ਵਿਖੇ 'ਜੱਗ ਜਿਉਂਦਿਆਂ ਦੇ ਮੇਲੇ' ਨਾਮੀ ਸੱਭਿਆਚਾਰਕ ਪ੍ਰੋਗਰਾਮ ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਲੱਕੀ ਦੀ ਅਗਵਾਈ ਹੇਠ ਏ.ਟੂ.ਜੈੱਡ ਸ਼ੈਲਿਊਸ਼ਨ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈੱਕਟਰ ਦੀਪੂ ਚੋਪੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਦਿੱਤ ਸਿੰਘ ਸੇਖੋ, ਆਪਣੇ ਮਾਤਾ ਬਲਜੀਤ ਕੌਰ, ਸੁਪਤਨੀ ਬੇਅੰਤ ਕੌਰ ਸੇਖੋਂ ਸਮੇਤ ਪਹੁੰਚੇ । ਵਿਧਾਇਕ ਹਲਕਾ ਫ਼ਰੀਦਕੋਟ ਪਹੁੰਚੇ । ਸਮਾਗਮ ਦੀ ਪ੍ਰਧਾਨਗੀ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ, ਉਲੰਪੀਅਨ ਅਵਨੀਤ ਕੌਰ ਸਿੱਧੂ ਐੱਸ.ਐੱਸ.ਪੀ.ਫ਼ਰੀਦਕੋਟ ਅਤੇ ਇੰਦਰਜੀਤ ਸਿੰਘ ਖਾਲਸਾ ਚੇਅਰਮੈੱਨ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਨੇ ਕੀਤੀ ।
ਸਤਿਕਾਰਿਤ ਮਹਿਮਾਨਾਂ ਵਜੋਂ ਬਲਜੀਤ ਕੌਰ ਐੱਸ.ਡੀ.ਐੱਮ.ਫ਼ਰੀਦਕੋਟ,ਟਿੱਕਾ ਸੰਧੂ ਚੇਅਰਮੈੱਨ ਬਲਾਕ ਸੰਮਤੀ, ਪਿ੍ੰਸੀਪਲ ਡਾ.ਐੱਸ.ਐੱਸ.ਬਰਾੜ ਪਿ੍ੰਸੀਪਲ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਡਾ.ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈੱਕਟਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟਸ, ਡਾ.ਸੰਜੀਵ ਗੋਇਲ ਪ੍ਰਧਾਨ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ, ਮਾਹੀਪਇੰਦਰ ਸਿੰਘ ਸੇਖੋਂ,ਸਤੀਸ਼ ਗਰੋਵਰ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ, ਰਣਜੀਤ ਸਿੰਘ ਬਰਾੜ ਮੈਨੇਜਿੰਗ ਡਾਇਰੈੱਕਟਰ ਲੇਬਰਫ਼ੈੱਡ ਪੰਜਾਬ, ਸ਼੍ਰੀਮਤੀ ਕਮਲ ਸੱਚਰ, ਰਣਜੀਤ ਸਿੰਘ ਘੁਮਾਣ ਰਿਟਾਇਡ ਸੁਪਰਡੈਂਟ, ਭਾਰਤ ਭੂਸ਼ਨ ਸਿੰਗਲਾ ਸਮਾਜ ਸੇਵੀ, ਕਿ੍ਸ਼ਨ ਗੋਪਾਲ ਲਾਡੀ ਰਾਈਸ ਮਿਲਰ, ਸਰਬਣ ਸਿੰਘ ਗਿੱਲ ਪ੍ਰਧਾਨ ਗੁਰੂ ਨਾਨਕ ਸੁਸਾਇਟੀ ਫ਼ਰੀਦਕੋਟ ਸ਼ਾਮਲ ਹੋਏ । ਵਿਸ਼ੇਸ਼ ਮਹਿਮਾਨਾਂ ਵਜੋਂ ਡਾ.ਐੱਸ.ਪੀ.ਸਿੰਘ ਕੰਟਰੋਲ ਪ੍ਰੀਖਿਆਵਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼, ਪਿ੍ੰਸੀਪਲ ਕੁਲਦੀਪ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਸ਼ਾਮਲ ਹੋਏ ।
ਪ੍ਰੋਗਰਾਮ ਦਾ ਆਗਾਜ਼ ਪੰਜਾਬ ਵਿਰਾਸਤ ਭੰਗੜਾ ਅਕੈਡਮੀ ਦੇ ਕਲਾਕਾਰਾਂ ਨੇ ਲੋਕ ਨਾਚ ਭੰਗੜਾ, ਅਤੇ ਲੁੱਡੀ ਦੀ ਪੇਸ਼ਕਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਫ਼ਿਰ ਲੋਕ ਗਾਇਕ ਸਾਰੰਗ ਸਿੰਕਦਰ ਫ਼ਿਰ ਕਰੀਬ ਇੱਕ ਘੰਟਾ ਆਪਣੇ ਪਿਤਾ ਸਵਰਗੀ ਲੋਕ ਗਾਇਕ ਸਰਦੂਲ ਸਿੰਕਦਰ ਦੇ ਹਿੱਟ ਗੀਤ ਚਰਖਾ, ਨਜ਼ਰਾਂ ਤੋਂ ਡਿੱਗ ਪਈ, ਕਲਹਿਰੀਆਂ ਮੋਰਾਂ, ਹਾਏ ਹੋਏ ਦੀ ਮਨਮੋਹਕ ਪੇਸ਼ਕਾਰੀ ਨਾਲ ਪ੍ਰੋਗਰਾਮ ਸਰੋਤਿਆਂ ਦਾ ਰੱਜਵਾਂ ਪਿਆਰ ਕੀਤਾ । ਸਾਫ਼ ਸੁਥਰੇ ਸੁਪਰਹਿੱਟ ਗੀਤਾਂ ਦੇ ਗਾਇਕ ਹਰਜੀਤ ਹਰਮਨ ਨੇ ਜਿੱਥੋਂ ਮਰਜ਼ੀ ਵੰਗਾਂ, ਤੋਰੀਏ ਦੇ ਫ਼ੁੱਲ, ਫ਼ੁਲਕਾਰੀ, ਪੰਜਾਬ ਸਮੇਤ ਕਈ ਗੀਤ ਪੇਸ਼ ਕਰਦਿਆਂ ਸਰੋਤਿਆਂ ਨੂੰ ਵਾਰ-ਵਾਰ ਤਾੜੀਆਂ ਮਾਰਨ ਵਾਸਤੇ ਮਜ਼ਬੂਰ ਕੀਤਾ । ਲੋਕ ਗਾਇਕ ਅਮਰ ਨੂਰੀ ਨੇ ਧਾਰਮਿਕ ਗੀਤ ਤੋਂ ਆਪਣੇ ਪ੍ਰੋਗਰਾਮ ਦਾ ਮੁੱਢ ਬੰਨਿਆ । ਫ਼ਿਰ ਛੇਤੀ ਕੰਮ ਨਿਬੇੜ, ਮੇਰੇ ਨੱਚਦੀ ਦੇ ਖੁੱਲ੍ਹਗੇ ਵਾਲ ਗੀਤਾਂ ਨਾਲ ਹਾਜ਼ਰੀਨ ਨੂੰ ਝੂਮਣ ਲਗਾ ਦਿੱਤਾ | ਪ੍ਰਸਿੱਧ ਲੋਕ ਗਾਇਕ/ਅਦਕਾਰ ਹਰਭਜਨ ਮਾਨ ਨੇ ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ, ਤਿੰਨ ਰੰਗ, ਗੱਲ੍ਹਾਂ ਗੋਰੀਆਂ 'ਚ ਟੋਏ, ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ, ਜੱਗ ਜੰਕਸ਼ਨ ਰੇਲਾਂ ਦਾ ਗੀਤਾਂ ਨਾਲ ਅਜਿਹਾ ਰੰਗ ਬੰਨਿਆ ਕਿ ਸਰੋਤੇ ਅਸ਼-ਅਸ਼ ਕਰ ਉੱਠੇ ।
ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਨਿਵੇਕਲੀਆਂ ਪੈੜਾਂ ਪਾਉਣ ਤੇ ਕੈਪਟਨ ਧਰਮ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ-ਲੰਗਰ ਮਾਤਾ ਖੀਵੀ ਜੀ, ਅੰਤਰ ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਪ੍ਰਸਿੱਧ ਅਦਾਕਾਰ/ਨਿਰਦੇਸ਼ਕ ਹਰਿੰਦਰ ਭੁੱਲਰ, ਸਪਨ ਮਨਚੰਦਾ ਡਾਇਰੈੱਕਟਰ ਫ਼ਾਈਵੁੱਡ ਪ੍ਰੋਡਕਸ਼ਨ, ਨਿਹਾਰਿਕਾ ਚੌਹਾਨ ਚੰਡੀਗੜ ਅਤੇ ਦਲਜੀਤ ਸਿੰਘ ਟੂਟੇਜਾ ਪੂਨੇ ਵਾਲਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਰੇ ਮਹਿਮਾਨਾਂ, ਕਲਾਕਾਰਾਂ ਤੇ ਸਹਿਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਲੋਕ ਗਾਇਕ ਹਰਭਜਨ ਮਾਨ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀ ਨੂੰ ਚੰਗੇ ਗੀਤ ਤੇ ਫ਼ਿਲਮਾਂ ਦੇਣ ਵਾਸਤੇ ਉਨ੍ਹਾਂ ਨੇ ਨਿਰੰਤਰ ਉਪਰਾਲੇ ਕੀਤੇ ਹਨ, ਜਿਸ ਦੀ ਲੜੀ 'ਚ ਉਨ੍ਹਾਂ ਦੀ ਫ਼ਿਲਮ ਪੀ.ਆਰ. ਇੱਕ ਵਾਰ ਫ਼ਿਰ ਕੀਤੀ ਕੋਸ਼ਿਸ਼ ਹੈ । ਉਨ੍ਹਾਂ ਅਪੀਲ ਕੀਤੀ ਕਿ 27 ਮਈ ਨੂੰ ਦਰਸ਼ਕ ਸਿਨੇਮਾ ਘਰਾਂ 'ਚ ਜਾ ਕੇ ਉਨ੍ਹਾਂ ਦੀ ਕੋਸ਼ਿਸ਼ ਨੂੰ ਪਿਆਰ ਦੇਣ । ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮਾਲਵਾ ਵਿਰਾਸਤ ਕਲੱਬ ਦੀ ਸਮੁੱਚੀ ਟੀਮ, ਸਮੂਹ ਕਲਾਕਾਰਾਂ ਨੂੰ ਇਸ ਸ਼ਾਨਦਾਰ ਪ੍ਰੋਗਰਾਮ ਦੀ ਸਫ਼ਲਤਾ ਤੇ ਵਧਾਈ ਦਿੱਤੀ । ਮੰਚ ਸੰਚਾਲਨ ਦੀ ਜਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ । ਕਲੱਬ ਦੇ ਪ੍ਰਧਾਨ ਅਮਨਦੀਪ ਲੱਕੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਧੰਨਵਾਦ ਸੱਤਪਾਲ ਸ਼ਰਮਾ ਨੇ ਕੀਤਾ | ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਦੀ ਸਫ਼ਲਤਾ ਵਾਸਤੇ ਸੁਖਬੀਰ ਕੁੰਡਲ ਸੁੱਖੀ, ਡਾ.ਸੁਖਬੀਰ ਸੰਧੂ,ਕੁਲਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਧਿੰਗੜਾ, ਧਰਮਿੰਦਰ ਸਿੰਘ ਦੋਹੇਂ ਸਟੇਟ ਐਵਾਰਡੀ, ਸੁਖਵਿੰਦਰ ਸੁੱਖਾ, ਅਲਪਿੰਦਰ ਮੋਨੂੰ, ਸੰਦੀਪ ਸੀਪਾ, ਹਰਮਿੰਦਰ ਸਿੰਘ ਮਿੰਦਾ, ਡੀ.ਜੇ.ਆਸ਼ੂ, ਸੰਨੀ ਕੋਟਕਪੂਰਾ, ਸੁਖਜਿੰਦਰ ਸਹੋਤਾ, ਜਗਤਾਰ ਦੁਸਾਂਝ, ਬਿੱਟੂ ਰੋਮਾਣਾ, ਦਵਿੰਦਰ ਨੀਟੂ ਨੇ ਅਹਿਮ ਯੋਗਦਾਨ ਦਿੱਤਾ |
ਇਹ ਪ੍ਰੋਗਰਾਮ ਫ਼ਰੀਦਕੋਟੀਆਂ ਦੇ ਚੇਤਿਆਂ 'ਚ ਲੰਬਾ ਸਮਾਂ ਵਸਿਆ ਰਹੇਗਾ । ਇਸ ਮੌਕੇ ਜਗਜੀਤ ਸਿੰਘ ਚਾਹਲ ਸਾਬਕਾ ਸਹਾਇਕ ਡਾਇਰੈੱਕਟਰ, ਮਨਜੀਤ ਪੁਰੀ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਗੁਰਚਰਨ ਸਿੰਘ ਗਿੱਲ ਪ੍ਰਧਾਨ ਲਾਇਨਜ਼ ਕਲੱਬ, ਡਾ.ਬਲਜੀਤ ਸ਼ਰਮਾ ਪ੍ਰਧਾਨ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਆਲ ਪ੍ਰੋਜੈੱਕਟ ਚੇਅਰਮੈੱਨ ਨੈਸ਼ਨਲ ਯੂਥ ਕਲੱਬ, ਅਮਨਦੀਪ ਬਾਬਾ, ਸੁਖਰਾਜ ਸਿੰਘ, ਰਾਜੇਸ਼ ਬਬਲੂ ਸ਼ਰਮਾ, ਜਗਜੀਤ ਸਿੰਘ ਜੱਗੀ, ਰਵੀ ਬੁਗਰਾ, ਜਸ਼ਨ ਸਿੰਘ ਸੇਖੋਂ ਆਮ ਆਦਮੀ ਪਾਰਟੀ ਦੇ ਆਗੂ, ਪਿ੍ੰਸੀਪਲ ਦੀਪਕ ਸਿੰਘ, ਗੁਰਮੇਲ ਸਿੰਘ ਜੱਸਲ ਗਗਨਦੀਪ ਸਿੰਘ ਸੰਧੂ, ਤੇਜੀ ਜੌੜਾ, ਗੁਰਮੇਲ ਸਿੰਘ ਜੱਸਲ ਸਮਾਜ ਸੇਵੀ ਵੀ ਹਾਜ਼ਰ ਸਨ ।