ਭਾਰਤੀ ਜਨਤਾ ਪਾਰਟੀ ਵੱਲੋਂ ਐਮ ਸੀ ਚੋਣਾਂ ਦੀ ਤਿਆਰੀ
ਜਗਤਾਰ ਸਿੰਘ
ਪਟਿਆਲਾ 22 ਮਈ 2022: ਅੱਜ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਪਟਿਆਲਾ ਨਗਰ ਨਿਗਮ ਦੇ ਚੋਣਾਂ ਦੇ ਇੰਚਾਰਜ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਅਤੇ ਸਹ ਇਨਚਾਰਜ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਵਲੋਂ , ਤ੍ਰਿਪੜੀ ਮੰਡਲ, ਸੈਂਟਰਲ ਮੰਡਲ, ਸਟੇਡੀਅਮ ਮੰਡਲ, ਮਾਡਲ ਟਾਊਨ ਮੰਡਲ, ਅਤੇ ਥਾਪਰ ਮੰਡਲ ਵਿੱਚ ਮੀਟਿੰਗਾਂ ਕੀਤੀਆਂ ਗਈਆਂ।
ਮੀਟਿੰਗਾਂ ਦੌਰਾਨ ਪਾਰਟੀ ਵਰਕਰਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਾਰਟੀ ਆਗੂਆਂ ਨੇ ਵਰਕਰਾਂ ਨੂੰ ਕਿਹਾ ਕੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪਾਰਟੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਇਤਿਹਾਸ ਰਚਿਆ ਜਾਵੇਗਾ।