← ਪਿਛੇ ਪਰਤੋ
ਪਟਿਆਲਾ ਵਿਚ ਝੱਖੜ ਤੇ ਤੇਜ਼ ਰਫ਼ਤਾਰ ਮੀਂਹ ਮਗਰੋਂ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਪਟਿਆਲਾ, 23 ਮਈ, 2022: ਪਟਿਆਲਾ ਜ਼ਿਲ੍ਹੇ ਵਿਚ ਲੰਘੀ ਰਾਤ ਝੱਖੜ ਤੇ ਤੇਜ਼ ਰਫ਼ਤਾਰ ਮੀਂਹ ਮਗਰੋਂ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਦੇਰ ਰਾਤ ਅਚਨਚੇਤ ਮੌਸਮ ਵਿਚ ਤਬਦੀਲੀ ਹੋ ਗਈ ਹੈ ਤੇ ਤੇਜ਼ ਰਫ਼ਤਾਰ ਝੱਖੜ ਚੱਲਿਆ ਜਿਸ ਵਿਚ ਬਿਜਲੀ ਸਪਲਾਈ ਢਾਂਚੇ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਭਾਰੀ ਬਰਸਾਤ ਹੋਈ ਜੋ ਤਕਰੀਬਨ ਕੁਝ ਘੰਟੇ ਹੋਈ। ਮੌਸਮ ਵਿਚ ਹੋਈ ਤਬਦੀਲੀ ਤੇ ਝੱਖੜ ਦੇ ਕਾਰਨ ਅਨੇਕਾਂ ਇਲਾਕਿਆਂ ਵਿਚ ਦੇਰ ਰਾਤ ਦੀ ਬਿਜਲੀ ਸਪਲਾਈ ਠੱਪ ਗਈ ਹੈ।
Total Responses : 108