ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਨੂੰ ਲੈ ਕੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਲਾਏ ਨਿਸ਼ਾਨੇ
ਬਾਬੂਸ਼ਾਹੀ ਨੈੱਟਵਕ
ਚੰਡੀਗੜ੍ਹ 23 ਮਈ 2022- ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦੇ ਕਰਮੀਆਂ ਦੀ
ਭਰਤੀ ਨੂੰ ਲੈ ਕੇ ਨਿਸ਼ਾਨੇ ਲਾਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪਹਿਲਾਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਫ਼ੈਸਲਾ ਤੇ ਹੁਣ
ਪੰਜਾਬ ਦੇ ਕਰਮੀਆਂ ਦੀ ਹਰਿਆਣਾ ਦੀ ਕੰਪਨੀ ਰਾਹੀਂ ਭਰਤੀ। ਉਪਰੋਕਤ ਦੋਵੇਂ ਫ਼ੈਸਲੇ ਪੰਜਾਬ ਨੂੰ ਤਬਾਹ ਕਰਨ ਦੀ ਕੇਜਰੀਵਾਲ ਦੀ ਸਾਜ਼ਿਸ਼
ਦੀ ਪੋਲ ਖ਼ੋਲ੍ਹ ਰਹੇ ਹਨ। ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਵਾਲੇ ਕੇਜਰੀਵਾਲ ਨੂੰ ਪੰਜਾਬੀ ਇਸ ਧੱਕੇਸ਼ਾਹੀ ਲਈ ਕਦੇ ਮੁਆਫ਼ ਨਹੀਂ ਕਰਨਗੇ।