ਪ੍ਰਵਾਸੀ ਭਾਰਤੀ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਸਕੂਲ ਨੂੰ ਫਰਿਜ ਦਾਨ ਕੀਤੀ
ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,23 ਮਈ,2022
ਸਕੂਲਾਂ ਨੂੰ ਕੀਤਾ ਦਾਨ ਕਦੀ ਵਿਅਰਥ ਨਹੀਂ ਜਾਂਦਾ , ਕਿਉਂਕਿ ਸਾਡਾ ਖਜ਼ਾਨਾ ਸਕੂਲਾਂ ਵਿੱਚ ਪਿਆ ਹੈ ,ਬੈਂਕਾ ਵਿੱਚ ਨਹੀਂ। ਸਾਡਾ ਭਵਿੱਖ ਇਨ੍ਹਾਂ ਸਕੂਲਾਂ ਵਿੱਚ ਪਲ ਕੇ ਵੱਡਾ ਹੁੰਦਾ ਹੈ,ਇਹ ਵਿਚਾਰ ਤਰਲੋਚਨ ਪ੍ਰਵਾਸੀ ਭਾਰਤੀ ਮਨੀਲਾ ਨੇ ਆਪਣੇ ਬੇਟੇ ਤਰਨਪ੍ਰੀਤ ਸੋਗੀ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਨੂੰ ਬੱਚਿਆਂ ਦੇ ਠੰਡੇ ਪਾਣੀ ਦੀ ਸਹੂਲਤ ਲਈ ਫਰਿਜ਼ ਦਾਨ ਕਰਨ ਮੌਕੇ ਆਖੇ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਦੇ ਜਨਮ ਮੌਕੇ ਫਜੂਲ ਖਰਚੀਆਂ ਨੂੰ ਰੋਕ ਕੇ ਸਕੂਲਾਂ ਨੂੰ ਕੁੱਝ ਨਾ ਕੁੱਝ ਦਾਨ ਜ਼ਰੂਰ ਕੀਤਾ ਜਾਵੇ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬਾਂ ਦੇ ਬੱਚਿਆਂ ਭਲਾ ਹੋ ਸਕੇ।
ਉਨ੍ਹਾਂ ਸਕੂਲ ਸਟਾਫ਼ ਨਾਲ ਸਕੂਲ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਭਵਿੱਖ ਵਿੱਚ ਹੱਲ ਕਰਨ ਦਾ ਵਾਇਦਾ ਵੀ ਕੀਤਾ। ਉਨ੍ਹਾਂ ਸਕੂਲ ਸਟਾਫ਼ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਵੀ ਕੀਤੀ। ਇਸ ਮੌਕੇ ਸਕੂਲ ਸਟਾਫ਼ ਵਲੋਂ ਪ੍ਰਵਾਸੀ ਭਾਰਤੀ ਨੂੰ ਸਨਮਾਨ ਚਿੰਨ ਦੇ ਕੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ,ਜਸਵਿੰਦਰ ਕੌਰ ਅਤੇ ਅਨੀਤਾ ਵੀ ਹਾਜ਼ਰ ਸਨ।