ਪੀ ਟੀ ਸੀ ਮਿਸ ਪੰਜਾਬਣ ਮਾਮਲਾ : ਹਾਈ ਕੋਰਟ ਵੱਲੋਂ ਰਬਿੰਦਰ ਨਰਾਇਣ ਦੀ ਜ਼ਮਾਨਤ ਮਨਜ਼ੂਰ, ਹੋਰਨਾਂ ਨੂੰ ਮਿਲੀ ਅਗਾਊਂ ਜ਼ਮਾਨਤ
ਚੰਡੀਗੜ੍ਹ, 24 ਮਈ, 2022: ਮਿਸ ਪੀ ਟੀ ਸੀ ਪੰਜਾਬਣ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੀ ਟੀ ਸੀ ਚੈਨਲ ਦੇ ਐੱਮ ਡੀ ਰਬਿੰਦਰ ਨਰਾਇਣ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਤੇ ਨੈਂਸੀ ਘੁੰਮਣ ਸਮੇਤ ਕੇਸ ਦੇ ਹੋਰ ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਹਾਈ ਕੋਰਟ ਦੇ ਜਸਟਿਸ ਵਿਵੇਕ ਪੁਰੀ ਨੇ ਇਸ ਮਾਮਲੇ ਦੀ ਸੁਣਵਾਈ ਕਰ ਦੀਆਂ ਕਿਹਾ ਕਿ ਕੇਸ ਦਰਜ ਹੋਣ ਦੇ ਬਾਵਜੂਦ ਮਿਸ ਪੀ ਟੀ ਸੀ ਪੰਜਾਬੀ ਮੁਕਾਬਲਾ ਜਾਰੀ ਰਿਹਾ ਤੇ ਸੰਪੰਨ ਹੋਇਆ ਹੈ। ਹੋਰ ਕਿਸੇ ਕੁੜੀ ਜਾਂ ਉਹਨਾਂ ਦੇ ਪਰਿਵਾਰ ਨੇ ਅਜਿਹੇ ਕੋਈ ਦੋਸ਼ ਨਹੀਂ ਲਗਾਏ ਜੋ ਸ਼ਿਕਾਇਤਕਰਤਾ ਨੇ ਲਗਾਏ ਹਨ। ਉਹਨਾਂ ਇਹ ਵੀ ਕਿਹਾ ਕਿ ਉਪਲਬਧ ਸੀ ਸੀ ਟੀ ਵੀ ਫੁਟੇਜ ਵਿਚ ਸ਼ਿਕਾਇਤਕਰਤਾ ਵੀ ਖੁਲ੍ਹੇਆਮ ਘੁੰਮਦੀ ਨਜ਼ਰ ਆਰਹੀ ਹੈ ਤੇ ਦਫ਼ਤਰ ਦੇ ਬਾਹਰ ਵੀ ਕਿਸੇ ਨੂੰ ਮਿਲ ਰਹੀ ਹੈ। ਇਸ ਕੇਸ ਵਿਚ ਨਾ ਕੋਈ ਵਿਵਾਦਿਤ ਨਸ਼ੀਲੀ ਚੀਜ਼, ਵੀਡੀਓ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ। ਅਦਾਲਤ ਨੇ ਇਸ ਮਾਮਲੇ ਵਿਚ ਨੈਂਸੀ ਘੁੰਮਣ ਤੇ ਨਿਕਿਤਾ ਸ਼ਰਮਾ ਸਮੇਤ ਹੋਰ ਮੁਲਜ਼ਮਾਂ ਨੂੰ ਅਗਾਉਂ ਜ਼ਮਾਨਤ ਦੇ ਦਿੱਤੀ ਹੈ।