ਨਬਾਲਿਗਾ ਨੂੰ ਵਰਗਲਾ ਕੇ ਘਰ ਤੋਂ ਭਜਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਵਾਲਾ ਨਬਾਲਿਗ ਕਾਬੂ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਸਹਿਰ/ ਬੰਗਾ 24 ਮਈ 2022 - ਥਾਣਾ ਸਦਰ ਬੰਗਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਪਿੱਛਲੇ ਦਿਨੀ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇਕ ਨਬਾਲਿਗ ਲੜਕੀ ਨੂੰ ਵਰਗਲਾ ਕੇ ਉਸ ਨੂੰ ਘਰ ਤੋ ਭਜਾਕੇ ਉਸ ਨਾਲ ਸਰੀਰਿਕ ਸਬੰਧ ਬਣਾਉਣ ਵਾਲਾ ਨਬਾਲਿਗ ਨੋਜ਼ਵਾਨ ਸਮੇਤ ਨਬਾਲਿਗਾ ਲੜਕੀ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੇ ਇਕ ਪਰਿਵਾਰ ਦੇ ਮੁੱਖੀ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਨ੍ਹਾਂ ਦੀ ਨਬਾਲਿਗਾ ਲੜਕੀ ਜਿਸ ਨੂੰ ਸਕੂਲ ਤੋ ਛੁੁੱਟੀ ਤੋ ਬਾਅਦ ਉਹ ਘਰ ਉਸਦੇ ਭਰਾ ਕੋਲ ਛੱਡ ਕੇ ਕੰਮ ਗਏ ਸਨ ਤੇ ਜਦੋ ਦੇਰ ਸ਼ਾਮ ਉਹ ਕੰਮ ਤੋ ਘਰ ਵਾਪਿਸ ਆਏ ਤਾ ਉਨ੍ਹਾਂ ਦੀ ਨਬਾਲਿਗ ਲੜਕੀ ਘਰ ਵਿੱਚ ਨਹੀ ਸੀ ਜਿਸ ਦੀ ਉਨ੍ਹਾਂ ਨੇ ਕਾਫੀ ਭਾਲ ਕੀਤੀ ਉਹ ਨਹੀ ਮਿਲੀ।
ਉਸ ਉਪੰਰਤ ਪੁਲਿਸ ਵੱਲੋਂ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕਰ ਜਦੋ ਜਾਂਚ ਸ਼ੁਰੂ ਕੀਤੀ ਤਾ ਪਤਾ ਲੱਗਾ ਕਿ ਨਬਾਲਿਗਾ ਨੂੰ ਰਾਹੋ ਨਜ਼ਦੀਕੀ ਇਕ ਪਿੰਡ ਦੇ ਨਬਾਲਿਗ ਨੋਜ਼ਵਾਨ ਵੱਲੋਂ ਇਕ ਮੇਲੇ ਦੋਰਾਨ ਸਾਲ ਪਹਿਲਾ ਆਪਣੇ ਜਾਲ ਵਿੱਚ ਫਸਾ ਲਿਆ ਸੀ ਤੇ ਬੀਤੀ ਦਿਨੀ ਇਕ ਦੂਜੇ ਨਾਲ ਫੋਨ ਤੇ ਸਪੰਰਕ ਕਰਨ ਤੋ ਬਾਅਦ ਘਰ ਤੋ ਭੱਜ ਨਿਕਲੇ ।ਉਨ੍ਹਾਂ ਦੱਸਿਆ ਕਿ ਪਹਿਲਾ ਨਬਾਲਿਗਾ ਅ੍ਰਮਿੰਤਸਰ ਗਈ ਤੇ ਬਾਅਦ ਵਿੱਚ ਨਬਾਲਿਗ ਨੋਜ਼ਵਾਨ ਨੇ ਉਸ ਨੂੰ ਫੋਨ ਤੇ ਅ੍ਰਮਿੰਤਸਰ ਦੀ ਵਜਾਏ ਕੁੱਲੂ ਮਨਾਲੀ ਆਪਣੇ ਨਾਨਕੇ ਘਰ ਜਾਣ ਲਈ ਕਿਹਾ ਜਿੱਥੇ ਕਈ ਦਿਨ ਰਹਿਣ ਤੋ ਬਾਅਦ ਨਬਾਲਿਗ ਨੋਜ਼ਵਾਨ ਨੇ ਨਬਾਲਿਗਾ ਲੜਕੀ ਨਾਲ ਸੰਬੰਧ ਕਾਇਮ ਕੀਤੇ ।ਜਿਸ ਤੋ ਬਾਅਦ ਉਹ ਪੁਲਿਸ ਦੇ ਕਾਬੂ ਆ ਗਏ। ਜਿਨ੍ਹਾਂ ਨੂੰ ਅਗਲੀ ਕਾਰਵਾਈ ਲਈ ਕਾਬੂ ਕਰ ਥਾਣਾ ਲਿਆਦਾ ਗਿਆ ਤੇ ਨਬਾਲਿਗਾ ਨਾਲ ਸਰੀਰਕ ਸਬੰਧ ਬਣਾਉਣ ਤਹਿਤ ਨਬਾਲਿਗ ਤੇ 363 , 366 ਦੀ ਕਾਰਵਾਈ ਕਰਦੇ ਹੋਏ ਉਸ ਤੇ ਮਾਮਲਾ ਦਰਜ਼ ਕੀਤਾ ਗਿਆ ਅਤੇ ਨਬਾਲਿਗਾ ਦੀ ਡਾਕਟਰੀ ਜਾਂਚ ਕਰਵਾਉਣ ਉਪੰਰਤ ਦੋਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।