ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 24 ਮਈ 2022:ਜ਼ਿਲ੍ਹੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਿਹਤ ਕੇਂਦਰਾ ਵਿੱਚ ਸਟਾਫ ਦੀ ਡਿਉਟੀ ਸਮੇਂ ਦੌਰਾਨ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋ ਲਗਾਤਾਰ ਕੀਤੀ ਜਾ ਰਹੀ ਸਿਹਤ ਸੰਸਥਾਂਵਾ ਦੀ ਸੁਪਰਵੀਜਨ ਤਹਿਤ ਉਹਨਾਂ ਵੱਲੋਂ ਸਿਹਤ ਕੇਂਦਰ ਬਡੁੰਗਰ ਅਤੇ ਸਿਹਤ ਤੰਦਰੁਸਤ ਕੇਂਦਰ ਰਿਵਾਸ ਦਾ ਦੋਰਾ ਕੀਤਾ। ਸਿਹਤ ਸੰਸਥਾਂਵਾ ਵਿੱਚ ਸਟਾਫ ਦੀ ਹਾਜਰੀ ਚੈਕ ਕਰਨ ਤੋਂ ਬਾਦ ਉਹਨਾਂ ਸਿਹਤ ਕੇਂਦਰਾ ਵਿੱਚ ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕੀਤਾ ਅਤੇ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਉਹਨਾਂ ਸਿਹਤ ਕੇਂਦਰਾ ਦੇ ਸਟਾਫ ਨੂੰ ਕੇਂਦਰ ਵਿੱਚ ਆਉਣ ਵਾਲੇ ਮਰੀਜਾਂ ਨੁੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆ ਮੁਫਤ ਸਿਹਤ ਸਹੁਲਤਾਂ ਗਾਈਡਲਾਈਨ ਅਨੁਸਾਰ ਦੇਣੀਆਂ ਯਕੀਨੀ ਬਣਾਈਆ ਜਾਣ ਅਤੇ ਦਵਾਈ ਲੈਣ ਆਏ ਹਰੇਕ ਮਰੀਜ ਨਾਲ ਪੇ੍ਰਮ ਭਰਿਆ ਵਤੀਰਾ ਰੱਖਣ ਲਈ ਕਿਹਾ।ਸਟਾਫ ਦਾ ਡਿਉਟੀ ਤੇਂ ਸਮੇ ਸਿਰ ਆਉਣਾ ਅਤੇ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਜਾਰੀ ਯਕੀਨੀ ਬਣਾਇਆ ਜਾਵੇ।
ਸਿਹਤ ਕੇਂਦਰ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵੱਧ ਤੋਂ ਵੱਧ ਸਾਫ ਸੁਥਰੇ ਵਧੀਆ ਬੈਨਰ/ਪੋਸਟਰ ਵਗੈਰਾ ਡਿਸਪਲੇਅ ਕਰਕੇ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।ਉਹਨਾਂ ਕੇਂਦਰਾ ਵਿੱਚ ਐਮਰਜੇਂਸੀ ਟਰੇਅ ਅਤੇ ਡਰੇਸਿੰਗ ਟਰਾਲੀ ਨੂੰ ਤਿਆਰ ਬਰ ਤਿਆਰ ਰੱਖਣ ਲਈ ਕਿਹਾ।ਉਹਨਾਂ ਕਿਹਾ ਕਿ ਲੋਕਾਂ ਨੁੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਂਣ ਦੇ ਮਕਸਦ ਨਾਲ ਆਉਂਦੇ ਦਿਨਾਂ ਵਿੱਚ ਵੀ ਸਿਹਤ ਕੇਂਦਰਾ ਦੀ ਸੁਪਰਵੀਜਨ ਜਾਰੀ ਰਹੇਗੀ।