15 ਪਿੰਡਾਂ 'ਚ ਹਰ ਖੇਤ ਦੀ ਮੋਟਰ ਤੇ ਲੱਗਣਗੇ ਪੰਜ-ਪੰਜ ਪੌਦੇ ਲਗਾਏ ਜਾਣਗੇ: ਨਵਦੀਪ ਬੱਬੂ ਬਰਾੜ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 24 ਮਈ 2022-ਵਾਤਾਵਰਨ ਅਤੇ ਮਾਨਵਤਾ ਭਲਾਈ ਕਾਰਜਾਂ 'ਚ ਮੋਹਰੀ ਰਹਿਣ ਵਾਲੀ ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਫ਼ਰੀਦਕੋਟ ਦੀ ਹਰਿਆਵਲ ਮੁਹਿੰਮ ਨਾਲ ਜੁੜਦਿਆਂ ਬੀ.ਕੇ.ਯੂ.(ਕਾਦੀਆਂ) ਬਲਾਕ ਸਾਦਿਕ ਵੱਲੋਂ ਸਾਦਿਕ ਬਲਾਕ ਦੇ 15 ਪਿੰਡਾਂ 'ਚ ਹਰ ਖੇਤ ਦੀ ਮੋਟਰ ਤੇ ਪੰਜ-ਪੰਜ ਪੌਦੇ ਲਗਾਉਣ ਲਈ ਸੁਸਾਇਟੀ ਵੱਲੋਂ 500 ਪੌਦੇ ਸੁਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਜਨਰਲ ਸਕੱਤਰ ਮੱਘਰ ਸਿੰਘ ਖਾਲਸਾ, ਬਲਜੀਤ ਸਿੰਘ ਗਿੱਲ ਵੱਲੋਂ ਯੂਨੀਅਨ ਦੇ ਆਗੂ ਅਮਨ ਸਿੰਘ ਖਾਲਸਾ, ਨਿਰਮਲ ਸਿੰਘ, ਬਲਵਿੰਦਰ ਸਿੰਘ ਸੰਗਤਪੁਰਾ ਦੇ ਸੁਪਰਦ ਕੀਤੇ ਗਏ ।
ਇਸ ਮੌਕੇ ਸੀਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ, ਚੇਅਰਮੈਨ ਸੰਦੀਪ ਅਰੋੜਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਅਵਤਾਰ ਸਿੰਘ ਬਰਾੜ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਨਿਰੰਤਰ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕੰਮ ਕਰਦੀ ਰਹੇਗੀ ।