ਨੈਸ਼ਨਲ ਯੂਥ ਕਲੱਬ ਵੱਲੋਂ ਪੰਛੀਆਂ ਨੂੰ ਪੀਣ ਲਈ ਪਾਣੀ ਰੱਖਣ ਵਾਲੇ ਵੰਡੇ ਕੂੰਡੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 24 ਮਈ 2022- ਅੰਤਾਂ ਦੀ ਗਰਮੀ ਕਾਰਨ ਪੰਛੀਆਂ ਦੇ ਪੀਣ ਲਈ ਪਾਣੀ ਦੀ ਲੋੜ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ ਰਜਿ ਫਰੀਦਕੋਟ ਵਲੋਂ ਕਿਲਾ ਮੁਬਾਰਕ ਚੌਂਕ ਵਿੱਖੇ ਚਲਾਏ ਜਾ ਰਹੇ ਮੁਫ਼ਤ ਮਲ੍ਹਮ ਪੱਟੀ ਸੇਵਾ ਕੇਂਦਰ ਵਿੱਖੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਦੀ ਅਗਵਾਈ ਹੇਠ ਮਿੱਟੀ ਦੇ ਬਰਤਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਵੰਡੇ ਗਏ। ਇਸ ਸਮੇਂ ਕਰਵਾਏ ਗਏ ਸਧਾਰਨ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਉਘੇ ਸਮਾਜ ਸੇਵੀ ਸ੍ਰੀ ਕੁਲਭੁਸ਼ਨ ਰਾਏ ਬਾਂਸਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਫਰੀਦਕੋਟ ਹੋਰਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਾਕਰਿਤੀ ਦੀ ਬਖਸ਼ਿਸ਼ ਚਹਿਚਹਾਉਂਦੇ ਪੰਛੀ ਅੰਤਾਂ ਦੀ ਗਰਮੀ ਕਾਰਨ ਦੂਰ ਦੂਰ ਤਕ ਪਾਣੀ ਨਾ ਮਿਲਣ ਕਾਰਨ ਤੜਫਦੇ ਆਮ ਵੇਖੇ ਜਾ ਸਕਦੇ ਹਨ, ਨੈਸ਼ਨਲ ਯੂਥ ਕਲੱਬ ਵੱਲੋਂ ਜੋ ਸੰਕੇਤਕ ਸੁਨੇਹਾ ਮਿੱਟੀ ਦੇ ਕੂੰਡੇ ਵੰਡ ਕੇ ਦਿੱਤਾ ਜਾ ਰਿਹਾ ਹੈ, ਨੂੰ ਸਮਝਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਉਪਰ ਜਾਂ ਹੋਰ ਖਾਲੀ ਜਗ੍ਹਾਹਾਂ ਉਪਰ ਪੰਛੀਆਂ ਲਈ ਚੋਗਾ ਅਤੇ ਪਾਣੀ ਰਖਣਾ ਚਾਹੀਦਾ ਹੈ।
ਇਸ ਮੌਕੇ ਤੇ ਕਲੱਬ ਦੇ ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਮੁਫ਼ਤ ਮਲਮ ਪੱਟੀ ਸੇਵਾ ਪਰੋਜੈਕਟ ਦੇ ਚੇਅਰਮੈਨ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ, ਚੇਅਰਮੈਨ ਪ੍ਰਿੰਸੀਪਲ ਸੁਰੇਸ਼ ਅਰੋੜਾ, ਰਾਜਿੰਦਰ ਦਾਸ ਰਿੰਕੂ ਮੀਤ ਪ੍ਰਧਾਨ, ਖਜਾਨਚੀ ਅਜੇ ਜੈਨ ਸੋਨੂੰ,ਚੇਅਰਮੈਨ ਰਾਜਿੰਦਰ ਬਾਂਸਲ ਆੜੀ, ਸਕੱਤਰ ਤਰੁਣ ਅਰੋੜਾ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਰਾਜਾ, ਰਾਧੇ ਸ਼ਾਮ, ਰਾਜੇਸ਼ ਸੁਖੀਜਾ, ਸਤਿੰਦਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ, ਮੋਹਿੰਦਰ ਬਾਂਸਲ ਅਤੇ ਐਡਵੋਕੇਟ ਪਿਊਸ਼ ਬਾਂਸਲ ਵਿਸ਼ੇਸ਼ ਤੌਰ ਤੇ ਹਾਜਰ ਸਨ। ਅਖੀਰ ਵਿੱਚ ਡਾਕਟਰ ਸੰਜੀਵ ਸੇਠੀ ਚੇਅਰਮੈਨ ਗ੍ਰੀਟਿੰਗਸ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪ੍ਰਕ੍ਰਿਤੀ ਦੀ ਰੱਖਿਆ ਕਰਨ ਦੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਕੀਤਾ ਜਾ ਸਕੇ। ਕਲੱਬ ਦੇ ਇਸ ਉਪਰਾਲੇ ਦੀ ਆਮ ਲੋਕਾਂ ਵਲੋਂ ਭਰਪੂਰ ਸ਼ਾਲਾਘਾ ਕੀਤੀ ਗਈ।