ਕਾਂਗਰਸ ਨੇ ਸੈਂਟਰਲ ਪਲਾਨਿੰਗ ਗਰੁੱਪ ਦਾ ਗਠਨ ਕੀਤਾ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 24 ਮਈ 2022- ਕਾਂਗਰਸ ਹਾਈਕਮਾਨ ਨੇ ਉਦੇਪੁਰ ਨਵ ਸੰਕਲਪ ਸ਼ਿਵਰ ਤੋਂ ਬਾਅਦ
ਭਾਰਤ ਜੋਡ਼ੋ ਯਾਤਰਾ ਲਈ ਸੈਂਟਰਲ ਪਲਾਨਿੰਗ ਗਰੁੱਪ ਦਾ ਗਠਨ ਕੀਤਾ ਹੈ। ਜਿਸ ਵਿਚ
ਦਿਗਵਿਜੇ ਸਿੰਘ, ਸਚਿਨ ਪਾਇਲਟ, ਸ਼ਸ਼ੀ ਥਰੂਰ, ਰਵਨੀਤ ਸਿੰਘ ਬਿੱਟੂ, ਜੀਤੂ ਪਟਵਾਰੀ, ਸਲੀਮ ਅਹਮਦ,
ਜੋਤੀ ਮੈਨੀ, ਕੇਕੇ ਜਾਰਜ ਤੇ ਪ੍ਰਧੋਤ ਬੋਰਦੋਲੋਈ ਨੂੰ ਸ਼ਾਮਲ ਕੀਤਾ ਗਿਆ ਹੈ।