ਪੀਟੀਸੀ ਦਾ ਐਮਡੀ ਰਬਿੰਦਰ ਨਰਾਇਣ ਪਟਿਆਲਾ ਜੇਲ੍ਹ ਤੋਂ ਰਿਹਾਅ (ਵੀਡੀਓ ਵੀ ਵੇਖੋ)
ਬਿਕਰਮਜੀਤ ਸਿੰਘ
ਪਟਿਆਲਾ, 24 ਮਈ, 2022: ਪੀਟੀਸੀ ਦੇ ਐਮਡੀ ਰਬਿੰਦਰ ਨਰਾਇਣ ਨੂੰ ਮੰਗਲਵਾਰ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਪੀਟੀਸੀ ਟੀਮ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਆਪਣੀ ਰਿਹਾਈ ਤੋਂ ਬਾਅਦ, ਰਬਿੰਦਰ ਨਰਾਇਣ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਕਥਿਤ 'ਮਿਸ ਪੀਟੀਸੀ ਪੰਜਾਬੀ' ਗੈਰ-ਕਾਨੂੰਨੀ ਹਿਰਾਸਤ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ ਨੂੰ ਜ਼ਮਾਨਤ ਦੇ ਦਿੱਤੀ ਹੈ।
ਨੈਨਸੀ ਘੁੰਮਣ, ਲਕਸ਼ਮਣ ਕੁਮਾਰ, ਭੁਪਿੰਦਰਜੀਤ ਸਿੰਘ ਅਤੇ ਨਿਹਾਰਿਕਾ ਸ਼ਮਾ ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਹਾਈ ਕੋਰਟ ਦੇ ਹੁਕਮ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://drive.google.com/file/d/1qVMbaoUFa3oiSLE4jc7pe0I2k_QbJ6k8/view?usp=sharing
Also Read: PTC MD Rabindra Narayan granted bail & 4 others given anticipatory bail
Video-