ਸੁਰਿੰਦਰ ਡੱਲਾ ਵੱਲੋਂ ਭਗਵੰਤ ਮਾਨ ਨੂੰ ਦਲੇਰੀ ਵਾਲੇ ਫੈਸਲੇ ਲਈ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ
ਚੰਡੀਗੜ੍ਹ, 24 ਮਈ 2022 – ਮਾਨ ਸਰਕਾਰ ਨੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਇਸ ਫੈਸਲੇ ਦੀ ਨਵਜੋਤ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਵੱਲੋਂ ਤਾਰੀਫ ਕੀਤੀ ਗਈ ਹੈ।
ਡੱਲਾ ਨੇ ਟਵੀਟ ਕਰਦਿਆਂ ਕਿਹਾ ਕਿ, “ਭਗਵੰਤ ਮਾਨ ਜੀ ਨੂੰ ਦਲੇਰੀ ਵਾਲੇ ਫੈਸਲੇ ਲਈ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ.
ਕੀ ਹੁਣ ਪਿਛਲੀ ਸਰਕਾਰ ਦੇ ਘੋਟਾਲੇਬਾਜ਼ ਮੰਤਰੀਆਂ ਦਾ ਨੰਬਰ ਲੱਗੇਗਾ ?
ਗੈਰਕਾਨੂੰਨੀ ਸ਼ਰਾਬ ਅਤੇ ਰੇਤਾ ਵੇਚਣ ਵਾਲੇ ਵੀ ਉਜਾਗਰ ਕਰ ਦਿਓ ?”