ਕੌਮੀ ਪੱਧਰ ਦਾ ਅਹੁਦਾ ਮਿਲਣ ’ਤੇ ਅਸ਼ੋਕ ਬਾਲਿਆਂਵਾਲੀ ਨੂੰ ਹੱਥਾਂ ਤੇ ਚੁੱਕਿਆ
ਅਸ਼ੋਕ ਵਰਮਾ
ਬਠਿੰਡਾ,24ਮਈ2022: ਦੀ ਬਠਿੰਡਾ ਡਿਸਟਿ੍ਰਕਟ ਕੇਮਿਸਟ ਐਸੋਸਿਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੂੰ ਆਲ ਇੰਡਿਆ ਆਰਗੇਨਾਇਜੇਸ਼ਨ ਆਫ ਕੈਮਿਸਟ ਐਂਡ ਡਰਗਿਸਟਸ ਦੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਰਿਟੇਲ ਕੈਮਿਸਟ ਐਸੋਸਿਏਸ਼ਨ ਅਤੇ ਹੋਲਸੇਲ ਕੈਮਿਸਟ ਐਸੋਸਿਏਸ਼ਨ ਨੇ ਬਾਲਿਆਂਵਾਲੀ ਨੂੰ ਸਨਮਾਨਿਤ ਕੀਤਾ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੋਵਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਕੈਮਿਸਟਾਂ ਲਈ ਇਹ ਮਾਣ ਦੀ ਗੱਲ ਹੈ।
ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਕੈਮਿਸਟ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੀਬ 25 ਸਾਲ ਬਾਅਦ ਬਠਿੰਡਾ ਨੂੰ ਕੌਮੀ ਪੱਧਰ ਦੀ ਸੰਸਥਾ ’ਚ ਨਿਯੁਕਤੀ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਲਈ ਬਠਿੰਡਾ ਦੇ ਕੈਮਿਸਟ ਵਧਾਈ ਦੇ ਪਾਤਰ ਹਨ ਜੋ ਹਰ ਸੰਘਰਸ਼ ’ਚ ਉਨ੍ਹਾਂ ਦਾ ਸਾਥ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕੈਮਿਸਟਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਰਾਹ ਤੇ ਚੱਲਦੇ ਰਹਿਣਗੇ।
ਇਸ ਮੌਕੇ ਸਾਬਕਾ ਪੀਸੀਏ ਪ੍ਰਧਾਨ ਆਰ ਡੀ ਗੁਪਤਾ, ਜਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਜਰਨਲ ਸਕੱਤਰ ਸ਼ਮਸ਼ੇਰ ਸਿੰਘ, ਐਡਵੋਕੇਟ ਗੁਰਬਿੰਦਰ ਸਿੰਘ ਬਖਸ਼ੀ, ਸੀਨੀਅਰ ਕੈਮਿਸਟ ਜਸਵੀਰ ਸਿੰਘ ਮਹਿਰਾਜ, ਮਿੱਤਰਪਾਲ ਸਿੰਘ ਕੁੱਕੂ, ਗੁਰਜਿੰਦਰ ਸਿੰਘ ਸਾਹਨੀ, ਸੁਰੇਸ਼ ਤਾਇਲ, ਵਿਜੈ ਕੁਮਾਰ, ਪੋਰਿੰਦਰ ਕੁਮਾਰ, ਦੀਪੂ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ, ਚੇਅਰਮੈਨ ਅੰਮ੍ਰਿਤ ਸਿੰਗਲਾ, ਰੇਵਤੀ ਕਾਂਸਲ, ਹਰੀਸ਼ ਟਿੰਕੂ, ਮਨੋਜ ਸ਼ੰਟੀ, ਵਰਿੰਦਰ ਕੁਮਾਰ, ਵੇਦ ਪ੍ਰਕਾਸ਼ ਬੇਦੀ, ਭਾਰਤ ਭੂਸ਼ਣ ਗੋਗਾ, ਅਸ਼ੋਕ ਕੁਮਾਰ, ਬਲਜੀਤ ਸਿੰਘ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਅਸ਼ਵਨੀ ਠਾਕੁਰ, ਵਿਜੈ ਕੁਮਾਰ, ਕੇਸ਼ ਰਾਜ ਅਤੇ ਨਰੇਸ਼ ਸਿੰਗਲਾ ਆਦਿ ਆਗੂ ਅਤੇ ਕੈਮਿਸਟ ਹਾਜਰ ਸਨ।