ਇੱਕ ਰਾਤ ਵਿੱਚ ਚੋਰਾਂ ਨੇ ਕੀਤਾ 4 ਦੁਕਾਨਾਂ ਤੇ ਹੱਥ ਸਾਫ਼,,,
ਖੰਡੂਰ ਸਾਹਿਬ, 224 ਮਈ 2022 - ਕਸਬਾ ਖੰਡੂਰ ਸਾਹਿਬ ਵਿਖੇ ਚੋਰਾਂ ਦੇ ਹੌਸਲੇ ਇਸ ਤਰਾਂ ਬੁਲੰਦ ਹਨ ਕਿ ਚੋਰਾਂ ਵਲੋਂ ਇੱਕੋ ਰਾਤ ਵੱਖ ਵੱਖ ਦੁਕਾਨਾਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਜਦਕਿ ਪੁਲਿਸ ਮੁਤਾਬਕ ਸਾਰੀ ਰਾਤ ਪੀ ਸੀ ਆਰ ਦੇ ਮੁਲਾਜ਼ਮ ਗਸ਼ਤ ਕਰਦੇ ਹਨ।
ਦੱਸ ਦਈਏ ਕਿ ਚੋਰ ਏਨੇ ਬੇਖੌਫ ਸਨ ਕਿ 5 ਘੰਟੇ ਦੁਕਾਨਾਂ ਦੇ ਜਿੰਦਰੇ ਭੰਨ ਦੇ ਰਹੇ ਅਤੇ ਬੜੇ ਅਰਾਮ ਨਾਲ ਚੋਰੀਆਂ ਕਰਕੇ ਰਫੂਚਕਰ ਹੋ ਗਏ ਇਸ ਘਟਨਾ ਨਾਲ ਕਸਬੇ ਅੰਦਰ ਜਿੱਥੇ ਲੋਕਾਂ ਵਿੱਚ ਪੁਲਿਸ ਖ਼ਿਲਾਫ਼ ਦੀ ਨਲਾਇਕੀ ਕਾਰਨ ਰੋਸ ਹੈ ਉੱਥੇ ਹੀ ਦੁਕਾਨਦਾਰ ਵਿੱਚ ਦਹਿਸ਼ਤ ਦਾ ਮਾਹੌਲ ਵੀ ਹੈ।
ਸੁਨਿਆਰੇ ਦਾ ਕੰਮ ਕਰਦੇ ਦੁਕਾਨਦਾਰ ਨੇ ਦੱਸਿਆ ਕਿ ਰਾਤ ਚਾਰ ਕਾਰ ਸਵਾਰ ਲੋਕਾਂ ਵਾਲੀ ਬੜੇ ਹੀ ਅਰਾਮ ਨਾਲ ਪਹਿਲਾ ਉਹਨਾਂ ਦੁਕਾਨ ਦੇ ਜਿੰਦਰੇ ਭੰਨੇ ਫਿਰ ਉਹ ਦੁਕਾਨ ਵਿਚੋਂ ਤਿੰਨ ਕਿਲੋ ਚਾਂਦੀ ਅਤੇ ਇੱਕ ਏ ਸੀ ਦੇ ਨਾਲ ਨਾਲ ਇਨਵਰਟਰ ਬੇਟਰਾਂ ਚੋਰੀ ਕਰਕੇ ਲੈ ਗਏ ਹਨ। ਉਹਨਾਂ ਦੱਸਿਆ ਕਿ ਸਾਡੀ ਦੁਕਾਨ ਦੇ ਨਾਲ ਤਿੰਨ ਹੋਰ ਵੱਖ ਵੱਖ ਦੁਕਾਨਾਂ ਵਿਚੋਂ ਚੋਰੀ ਹੋਈ ਹੈ ਅਤੇ ਪੁਲਿਸ ਸਾਨੂੰ ਝੂਠੇ ਦਿਲਾਸੇ ਦੇ ਰਹੀ ਹੈ।
ਉਧਰ ਮੌਕੇ ਤੇ ਪੁੱਜੇ ਐੱਸ.ਐਚ.ਓ ਨੇ ਓਹੀ ਰੱਟਿਆ ਰਟਾਇਆ ਜੁਆਬ ਦਿੱਤਾ ਕਿ ਪੁਲਿਸ ਸੀ.ਸੀ.ਟੀਵੀ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਕਾਬੂ ਕਰ ਲਵਾਂਗੇ। ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਚੌਂਕੀਦਾਰ ਰੱਖਣ ਤਾਂ ਜੋ ਚੋਰੀਆਂ ਤੋਂ ਬਚਿਆ ਜਾ ਸਕੇ।