ਸੁਖਪਾਲ ਖਹਿਰਾ ਨੇ ਵਿਜੇ ਸਿੰਗਲਾ ਦੀ ਆਡੀਓ ਟੇਪ ਜਾਰੀ ਕਰਨ ਦੀ ਕੀਤੀ ਮੰਗ, ਕੀਤੀ ਇਹ ਟਿੱਪਣੀ
ਚੰਡੀਗੜ੍ਹ, 25 ਮਈ, 2022 ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਮੰਗ ਕੀਤੀ ਹੈ ਕਿ ਜਿਸ ਆਡੀਓ ਟੇਪ ਦੇ ਆਧਾਰ ’ਤੇ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਵਜੋਂ ਬਰਖ਼ਾਸਤ ਕੀਤਾ ਹੈ, ਉਸ ਨੂੰ ਜਨਤਕ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਤੇ ਇਹ ਸਟਿੰਗ ਵੀ ਛੋਟੇਪੁਰ ਵਰਗਾ ਸਟਿੰਗ ਹੀ ਨਾ ਸਾਬਤ ਹੋਵੇ ਜੋ ਆਡੀਓ ਕਦੇ ਰਿਕਾਰਡ ਹੀ ਨਹੀਂ ਹੋਈਸੀ।