ਜੂਆ ਖੇਡ ਰਹੇ 9 ਵਿਅਕਤੀ ਪੈਸਿਆਂ ਸਮੇਤ ਕਾਬੂ, ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਬੰਗਾ 25 ਮਈ 2022- ਥਾਣਾ ਸਿਟੀ ਬੰਗਾ ਪੁਲਸ ਨੇ ਨਕਦੀ ਸਮੇਤ ਜੂਆ ਖੇਡ ਰਹੇ 9 ਵਿਆਕਤੀਆਂ ਨੂੰ ਕਾਬੂ ਕੀਤਾ ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਨਵ ਨਿਯੁਕਤ ਹੋਏ ਐਸ.ਐਚ.ਓ.ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ ਮਨਜੀਤ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਮੁਹੱਲਾ ਗੁਰੂ ਨਾਨਕ ਨਗਰ ਨਵਾਂਸ਼ਹਿਰ ਰੋਡ ਬੰਗਾ ਵਿਖੇ ਡੀ.ਐੱਸ ਗ੍ਰਾਫਿਕ ਪੁਆਇੰਟ ਫਲੈਕਸ ਬੋਰਡ ਦੀ ਦੁਕਾਨ ਦੀ ਉਪਰਲੀ ਮੰਜ਼ਿਲ ਦੇ ਕਮਰੇ ' ਚ ਕੁੱਝ ਵਿਅਕਤੀ ਤਾਸ਼ ਦੇ ਪੱਤਿਆਂ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ । ਸੂਚਨਾ ਤੇ ਭਰੋਸਾ ਕਰਦਿਆਂ ਪੁਲਿਸ ਪਾਰਟੀ ਨੇ ਤੁਰੰਤ ਰੇਡ ਮਾਰ ਕੇ ਮੌਕੇ ਤੋਂ 9 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਕੋਲੋ ਮਿਲੇ 4,37,550 ਰੁਪਏ ਕਬਜ਼ੇ ਵਿਚ ਲੈ ਕੇ ਮੁਲਜ਼ਮਾ ਦੇ ਖ਼ਿਲਾਫ਼ ਜੂਆ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।
ਦੋਸ਼ੀ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਮੁਹੱਲਾ ਗੁਰੂ ਅਰਜਨ ਦੇਵ ਨਗਰ ਲੁਧਿਆਣਾ , ਗਣੇਸ਼ ਕੁਮਾਰ ਵਾਸੀ ਪਿੰਡ ਦਿਆਲਾ , ਨੀਰਜ ਕੁਮਾਰ ਵਾਸੀ ਲੇਬਰ ਕਲੋਨੀ ਲੁਧਿਆਣਾ , ਸੁਨੀਲ ਕੁਮਾਰ ਵਾਸੀ ਹਰਗੋਬਿੰਦ ਨਗਰ ਨਵਾਂਸ਼ਹਿਰ , ਜਸਵਿੰਦਰ ਕੁਮਾਰ ਵਾਸੀ ਗਲੀ ਨੰ . 10 ਮੁਹੱਲਾ ਕਸ਼ਪ ਰਾਜਪੂਤ ਫਗਵਾੜਾ , ਅਰਵਿੰਦਰ ਸਿੰਘ ਵਾਸੀ ਮੁਹੱਲਾ ਆਤਿਸ਼ਬਾਜ਼ਾ ਗਊਸ਼ਾਲਾ ਰੋਡ ਫਗਵਾੜਾ , ਲੱਕੀ ਅੰਗੂਰਲ ਵਾਸੀ ਸਰ ਕਲੋਨੀ ਕਪੂਰਥਲਾ , ਰਘੂ ਕੁਮਾਰ ਵਾਸੀ ਮਜੀਠਾ ਰੋਡ ਬਾਈਪਾਸ ਅੰਮਿ੍ਤਸਰ , ਬਲਵਿੰਦਰ ਸਿੰਘ ਵਾਸੀ ਮਜੀਠਾ ਰੋਡ ਅੰਮਿ੍ਤਸਰ ਵਜੋਂ ਕੀਤੀ ਗਈ ਹੈ ।