ਬਟਵਾਰੇ ਦਾ ਦਰਦ :ਕਰੀਬ 74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ
ਬਟਵਾਰੇ ਸਮੇਂ ਮੁਹੰਮਦ ਸਦੀਕ ਦੀ ਮਾਤਾ ਅਤੇ ਭਰਾ ਨਾਨਕੇ ਪਿੰਡ ਆਏ ਹੋਏ ਸਨ ਬਠਿੰਡਾ ਦੇ ਪਿੰਡ ਫੂਲੇਵਾਲ ਚ
ਮੁਹੰਮਦ ਸਦੀਕ ਅਤੇ ਉਸਦੀ ਭੈਣ ਬਟਵਾਰੇ ਤੋਂ ਬਾਅਦ ਪਾਕਿਸਤਾਨ ਦੇ ਫੈਸਲਾਬਾਦ ਚਲੇ ਗਏ
ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਸਦੀਕ ਨੇ ਭਾਰਤ ਰਹਿੰਦੇ ਭਰਾ ਸਿੱਕਾ ਖਾਨ ਨੂੰ ਮਿਲਣ ਲਈ ਵੇਚੀ ਝੋਟੀ
ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 25 ਮਈ 2022- ਦੇਸ਼ ਆਜ਼ਾਦ ਹੋਇਆ ਪਰ ਉਸ ਸਮੇਂ ਬਟਵਾਰੇ ਦੀ ਵੰਡ ਨੇ ਕਈ ਪਰਿਵਾਰ ਵਿਛੋੜ ਦਿੱਤੇ ਅਤੇ ਕਈ ਪਰਿਵਾਰ ਇਸ ਦੌਰਾਨ ਹੋਏ ਹੱਲਿਆਂ ਵਿੱਚ ਦੀ ਭੇਟ ਚੜ੍ਹ ਗਏ। ਬਟਵਾਰੇ ਸਮੇਂ ਬਠਿੰਡਾ ਦੇ ਪਿੰਡ ਫੱਲੇਵਾਲ ਵਿਖੇ ਆਪਣੀ ਮਾਤਾ ਨਾਲ ਨਾਨਕੇ ਘਰ ਆਇਆ ਸਿੱਕਾ ਖ਼ਾਨ ਇੱਥੇ ਹੀ ਰਹਿ ਗਿਆ ਅਤੇ ਉਸ ਦਾ ਪਿਤਾ ਭੈਣ ਅਤੇ ਭਰਾ ਪਾਕਿਸਤਾਨ ਦੇ ਫੈਸਲਾਬਾਦ ਚਲੇ ਗਏ ਪਰ ਅੱਜ ਪਾਕਿਸਤਾਨ ਵਿਚਲਾ ਸਿੱਕਾ ਖ਼ਾਨ ਦਾ ਭਰਾ ਮੁਹੰਮਦ ਸਦੀਕ ਆਪਣੇ ਨਾਨਕੇ ਪਿੰਡ ਫੱਲੇਵਾਲ ਵਿਖੇ ਕਰੀਬ 74 ਸਾਲ ਬਾਅਦ ਪਰਤਿਆ ਹੈ । ਦੇਰ ਰਾਤ ਸਿੱਕਾ ਖਾਣ ਨਾਲ ਪਾਕਿਸਤਾਨ ਤੋਂ ਨਾਨਕੇ ਪਿੰਡ ਪਰਤੇ ਮੁਹੰਮਦ ਸਦੀਕ ਦਾ ਪਿੰਡ ਵਾਸੀਆਂ ਵੱਲੋਂ ਢੋਲ ਢਮੱਕੇ ਅਤੇ ਫੁੱਲਾਂ ਦੇ ਹਾਰ ਸਵਾਗਤ ਕੀਤਾ ਗਿਆ।
ਬਟਵਾਰੇ ਸਮੇਂ ਮੁਹੰਮਦ ਸਦੀਕ ਦੀ ਮਾਤਾ ਅਤੇ ਭਰਾ ਨਾਨਕੇ ਪਿੰਡ ਆਏ ਹੋਏ ਸਨ ਬਠਿੰਡਾ ਦੇ ਪਿੰਡ ਫੂਲੇਵਾਲ ਚ
ਬਠਿੰਡਾ ਦੇ ਪਿੰਡ ਫੂਲੇਵਾਲ ਵਿਖੇ ਆਪਣੇ ਨਾਨਕੇ ਘਰ ਰਹਿ ਰਿਹਾ ਸਿੱਕਾ ਖ਼ਾਨ ਬਟਵਾਰੇ ਸਮੇਂ ਹੋਏ ਹੱਲਿਆਂ ਸਮੇਂ ਆਪਣੀ ਮਾਤਾ ਨਾਲ ਪਿੰਡ ਫੁਲੇਵਾਲ ਆਇਆ ਸੀ ਅਤੇ ਸਿੱਕਾ ਖ਼ਾਨ ਦਾ ਭਰਾ ਆਪਣੀ ਭੈਣ ਅਤੇ ਪਿਤਾ ਨਾਲ ਪਾਕਿਸਤਾਨ ਦੇ ਫੈਸਲਾਬਾਦ ਚਲੇ ਗਏ ਪਰ ਇਸ ਦੌਰਾਨ ਹੀ ਪਾਕਿਸਤਾਨ ਵਿਚਲੇ ਭਰਾ ਨੇ ਆਪਣੇ ਭਾਰਤ ਰਹਿਗੇ ਭਰਾ ਸਿੱਕਾ ਖਾਣ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਅਤੇ ਦੋਵੇਂ ਭਰਾਵਾਂ ਦਾ ਮੇਲ ਸੋਸ਼ਲ ਮੀਡੀਆ ਰਾਹੀਂ ਹੋਇਆ ਅਤੇ ਮੁਹੰਮਦ ਸਦੀਕ ਵੱਲੋਂ ਸਿੱਕਾ ਖਾਨ ਨੂੰ ਪਾਕਿਸਤਾਨ ਬੁਲਾਇਆ ਗਿਆ। ਅੱਜ ਸਿੱਕਾ ਖਾਣ ਨਾਲ ਪਾਕਿਸਤਾਨ ਤੋਂ ਮੁਹੰਮਦ ਸਦੀਕ ਵੀ ਆਪਣੇ ਨਾਨਕੇ ਪਿੰਡ ਪਰਤਿਆ। ਪਾਕਿਸਤਾਨ ਤੋਂ ਪਰਤੇ ਮੁਹੰਮਦ ਸਦੀਕ ਨੇ ਦੱਸਿਆ ਕਿ ਪਿਤਾ ਦਾ ਕਤਲ ਹੋ ਜਾਣ ਤੋਂ ਬਾਅਦ ਉਨ੍ਹਾਂ ਜ਼ਿੰਦਗੀ ਦਾ ਲੰਮਾ ਸੰਘਰਸ਼ ਕੀਤਾ ਅਤੇ ਵਿੱਛੜੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ ਯਤਨ ਜਾਰੀ ਰੱਖੇ ।
ਹੱਲਿਆਂ ਦੇ ਵਿਛੜੇ ਭਰਾ ਨੂੰ ਮਿਲਣ ਲਈ ਕੀਤਾ ਲੰਮਾ ਸੰਘਰਸ਼
ਨਾਨਕੇ ਪਿੰਡ ਰਹਿ ਗਏ ਆਪਣੇ ਭਰਾ ਸਿੱਕਾ ਖਾਨ ਨੂੰ ਮਿਲਣ ਲਈ ਮੁਹੰਮਦ ਸਦੀਕ ਨੇ ਬੜਾ ਲੰਮਾ ਸੰਘਰਸ਼ ਕੀਤਾ ਲਗਾਤਾਰ ਮੁਹੰਮਦ ਸਦੀਕ ਵੱਲੋਂ ਜਿੱਥੇ ਸੋਸ਼ਲ ਮੀਡੀਆ ਤੇ ਆਪਣੀ ਅਤੇ ਆਪਣੇ ਭਰਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਉੱਥੇ ਹੀ ਆਪਣੇ ਭਾਰਤ ਰਹਿੰਦੇ ਭਰਾ ਨੂੰ ਮਿਲਣ ਲਈ ਉਸ ਵੱਲੋਂ ਆਪਣੇ ਰੁਜ਼ਗਾਰ ਦਾ ਸਾਧਨ ਸੱਜਰ ਸੂਈ ਝੋਟੀ ਵੀ ਵੇਚ ਦਿੱਤੀ ਗਈ ਅਤੇ ਆਪਣੇ ਭਰਾ ਸਿੱਕਾ ਖਾਣ ਨੂੰ ਪਾਕਿਸਤਾਨ ਚ ਰਹਿੰਦੇ ਪਰਿਵਾਰ ਲਈ ਮਿਲਣ ਲਈ ਬੁਲਾਇਆ ਅਤੇ ਕਰੀਬ ਦੋ ਮਹੀਨੇ ਸਿੱਕਾ ਖਾਣ ਨੂੰ ਆਪਣੇ ਕੋਲ ਪਾਕਿਸਤਾਨ ਵਿੱਚ ਰੱਖਣ। ਉਪਰੰਤ ਅੱਜ ਸਿੱਕਾ ਖਾਨ ਆਵਦੇ ਭਰਾ ਮੁਹੰਮਦ ਸਦੀਕ ਨੂੰ ਲੈ ਕੇ ਭਾਰਤ ਭਰ ਚ ਆਪਣੇ ਨਾਨਕੇ ਪਿੰਡ ਫੁਲੇਵਾਲ ਪਰਤਿਆ ਹੈ।
ਦੋਵੇਂ ਭਰਾਵਾਂ ਦੇ ਵਿਛੋੜੇ ਦਾ ਦਰਦ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਸਾਫ਼ ਦੇਖਿਆ ਜਾ ਸਕਦਾ ਹੈ ਜਿੱਥੇ ਦੋਨੇਂ ਭਰਾ ਉਮਰ ਦਰਾਜ ਹੋਣ ਕਰ ਕੇ ਵੀ ਇਕੱਠੇ ਪਾਕਿਸਤਾਨ ਤੋਂ ਭਾਰਤ ਪਰਤੀ ਉਥੇ ਹੀ ਉਨ੍ਹਾਂ ਵੱਲੋਂ ਉਸ ਅੱਲ੍ਹਾ ਪਾਕਿ ਦਾ ਸ਼ੁਕਰੀਆ ਅਦਾ ਕੀਤਾ ਕਿ ਇੰਨੇ ਸਮੇਂ ਬਾਅਦ ਸਾਨੂੰ ਫਿਰ ਵਿਛੜਿਆਂ ਨੂੰ ਮਿਲਾਇਆ ਹੈ ।
ਸਮੇਂ ਦੀਆਂ ਹਕੂਮਤਾਂ ਨੂੰ ਨਰਮਾਈ ਰੱਖਣ ਦੀ ਅਪੀਲ
ਕਰੀਬ ਚਹੱਤਰ ਸਾਲਾਂ ਬਾਅਦ ਹੋਏ ਇਸ ਵਿਛੋੜੇ ਦੇ ਮਿਲਾਪ ਤੇ ਪਾਕਿਸਤਾਨ ਤੋਂ ਨਾਨਕੇ ਪਿੰਡ ਪਰਤੇ ਮੁਹੰਮਦ ਸਦੀਕ ਨੇ ਸਮੇਂ ਦੀਆਂ ਹਕੂਮਤਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਜਿਹੇ ਕਈ ਪਰਿਵਾਰ ਏਧਰ ਤੇ ਓਧਰ ਰਹਿ ਰਹੇ ਹਨ ਜਿਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਮਿਲਣ ਦੀ ਤਾਂਘ ਹੈ ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕੁਝ ਨਰਮਾਈ ਦਿਖਾਈ ਜਾਵੇ ਤਾਂ ਜੋ ਵਿੱਛੜੇ ਹੋਏ ਪਰਿਵਾਰ ਆਪਸ ਚ ਮਿਲ ਸਕਣ। ਉਨ੍ਹਾਂ ਕਿਹਾ ਕਿ ਕਈ ਗ਼ਰੀਬ ਪਰਿਵਾਰ ਹਨ ,ਜੋ ਕਿ ਆਪਣੇ ਵਿਛੜੇ ਪਰਿਵਾਰਾਂ ਨੂੰ ਇਸ ਲਈ ਨਹੀਂ ਮਿਲ ਸਕਦੇ ਕਿਉਂਕਿ ਸ਼ਰਤਾਂ ਬੜੀਆਂ ਸਖ਼ਤ ਰੱਖੀਆਂ ਗਈਆਂ ਹਨ ।