ਲੁਧਿਆਣਾ: ਬਜ਼ੁਰਗ ਜੋੜੇ ਦਾ ਕਤਲ ਹੋਇਆ, ਅਕੈਡਮੀ ਵਿਚੋਂ ਲਾਸ਼ਾਂ ਮਿਲੀਆਂ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 25 ਮਈ 2022- ਲੁਧਿਆਣਾ ਦੇ ਜੀਟੀਬੀ ਨਗਰ ਵਿਖੇ ਬਜ਼ੁਰਗ ਜੋਡ਼ੇ ਦੀਆਂ ਗਲੀ ਨੰਬਰ 2 ਵਿਚ
ਸਥਿਤ ਕਰਤਾਰ ਅਕੈਡਮੀ ਵਿਚੋਂ ਲਾਸ਼ਾਂ ਮਿਲੀਆਂ ਹਨ।
ਪੁਲਿਸ ਨੂੰ ਜਾਂਚ ਵਿਚ ਕਤਲ ਦਾ ਮਾਮਲਾ ਲੱਗਦਾ ਹੈ।
ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੋਵਾਂ ਦੀ ਉਮਰ 60 ਤੋਂ 70 ਸਾਲ ਦੇ ਕਰੀਬ ਲੱਗਦੀ ਹੈ।