ਭਾਸ਼ਾ ਵਿਭਾਗ ਵਲੋਂ ਕਹਾਣੀ ਦਰਬਾਰ ਕਰਵਾਇਆ ਗਿਆ
ਨਵਾਂਸ਼ਹਿਰ, 25 ਮਈ ,2022
ਭਾਸ਼ਾ ਵਿਭਾਗ ਪੰਜਾਬ ਦੀ ਰਹਿਨਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੇ.ਸੀ ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਦੇ ਸਹਿਯੋਗ ਨਾਲ਼ ਕਹਾਣੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਕਹਾਣੀ ਦਰਬਾਰ ਵਿੱਚ ਨਾਮਵਰ ਕਹਾਣੀਕਾਰਾਂ ਅਜਮੇਰ ਸਿੱਧੂ, ਮਹਿੰਦਰ ਸਿੰਘ ਦੋਸਾਂਝ ਅਤੇ ਬਲਦੇਵ ਸਿੰਘ ਢੀਂਡਸਾ ਨੇ ਹਿੱਸਾ ਲਿਆ।ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਜੀ ਆਇਆਂ ਨੂੰ ਕਿਹਾ।ਸਭ ਤੋਂ ਪਹਿਲਾ ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਕਹਾਣੀ 'ਮੇਨ ਸਟ੍ਰੀਮ ' ਦਾ ਪਾਠ ਕੀਤਾ।ਇਸ ਉਪਰੰਤ ਯੂ.ਐੱਨ.ਓ ਅਵਾਰਡੀ ਮਹਿੰਦਰ ਸਿੰਘ ਦੋਸਾਂਝ ਨੇ ਆਪਣੀ ਕਹਾਣੀ ' ਮੰਡੀ ਦੀ ਸਰਕਾਰ' ਅਤੇ ਕਹਾਣੀਕਾਰ ਬਲਦੇਵ ਸਿੰਘ ਢੀਂਡਸਾ ਨੇ ' ਬੇਅਦਬੀ ' ਕਹਾਣੀ ਪੜ੍ਹ ਕੇ ਸਰੋਤਿਆਂ ਨੂੰ ਸੁਣਾਈ।
ਪ੍ਰੋ. ਪੂਜਾ ਪੰਜਾਬੀ ਵਿਭਾਗ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਵਿਸਥਾਰਪੂਰਵਕ ਚਰਚਾ ਕਰਦਿਆਂ ਸਰੋਤਿਆਂ ਨੂੰ ਕਹਾਣੀਆਂ ਦੇ ਹਰ ਪੱਖ ਤੋਂ ਜਾਣੂ ਕਰਵਾਇਆ।ਜ਼ਿਲ੍ਹਾ ਖੋਜ ਅਫ਼ਸਰ ਭਾਸ਼ਾ ਵਿਭਾਗ ਅਮਰੀਕ ਸਿੰਘ ਦਿਆਲ ਨੇ ਸੰਸਥਾ ਦੇ ਪ੍ਰਿੰਸੀਪਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ਕਹਾਣੀਕਾਰਾਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਭਾਸ਼ਾ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਖਜਿੰਦਰ ਸਿੰਘ ਭਾਸ਼ਾ ਵਿਭਾਗ, ਪ੍ਰਿੰ ਵਿਕਾਸ ਕੁਮਾਰ, ਪੋ੍ਰ ਅਮਨਪ੍ਰੀਤ, ਅਰਵਿੰਦ ਸਿੰਘ, ਪ੍ਰੋ ਵਿਪਨ ਕੁਮਾਰ ਅਤੇ ਵਿਿਦਆਰਥੀ ਹਾਜ਼ਰ ਸਨ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰ. ਰਮਨਦੀਪ ਕੌਰ ਨੇ ਬਾਖੂਬੀ ਨਿਭਾਈ।