ਘਰ `ਚ ਬੱਚੇ ਦੀ ਸੰਭਾਲ ਦੇ ਵਿਸ਼ੇ ਤੇ ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਨੂੰ ਦਿੱਤੀ ਜਾ ਰਹੀ ਟ੍ਰੇਨਿੰਗ
ਕੁਲਵੰਤ ਸਿੰਘ ਬੱਬੂ, ਬਾਬੂਸ਼ਾਹੀ ਨੈੱਟਵਰਕ
ਰਾਜਪੁਰਾ 25 ਮਈ 2022- ਸਿਹਤ ਵਿਭਾਗ ਦੀ ਵੱਲੋਂ ਪੀ.ਐੱਚ.ਸੀ. ਕਾਲੋਮਾਜਰਾ ਵਿਖੇ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਦੇ ਦਿਸ਼ਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਕੌਰ ਦੀ ਅਗਵਾਈ ਹੇਠ ਘਰ ’ਚ ਬੱਚੇ ਦੀ ਸੰਭਾਲ ਵਿਸ਼ੇ ਤੇ ਆਸ਼ਾ ਵਰਕਰ ਅਤੇ ਏ.ਐਨ.ਐਮ. ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਟ੍ਰੇਨਿੰਗ ਦੌਰਾਨ ਡਾ. ਐੱਸ. ਜੇ. ਡੀ.ਐੱਚ.ਓ , ਡੀ. ਪੀ. ਐਮ. ਸ੍ਰੀ ਮਤੀ ਰੀਤੀਕਾ, ਡੀ. ਸੀ. ਐਮ. ਸ੍ਰੀ ਮਤੀ ਹੇਮਾ ਰਬਾਲ ਵੱਲੋ ਚੈਕਿੰਗ ਕੀਤੀ ਗਈ। ਇਸ ਸਮੇਂ ਡਾ. ਮਨਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਕਾਲੋਮਾਜਰਾ ਨੇ ਦੱਸਿਆ ਕਿ ਬੱਚੇ ਦੇ ਪੈਂਦਾ ਹੋਣ ਤੋਂ ਬਾਅਦ ਘਰ ਚ ਤੀਸਰੇ, ਛੇਵੇਂ, ਨੋਵੇ, ਬਾਹਰਵੇ ਅਤੇ ਪੰਦਰਵੇ ਮਹੀਨੇ ਆਸ਼ਾ ਵਰਕਰ ਘਰਾਂ ਚ ਦੌਰਾ ਕਰੇਗੀ, ਅਤੇ ਇਸ ਦੌਰਾਨ ਮਾਂ ਅਤੇ ਹੋਰ ਪਰਿਵਾਰਕ ਮੈਂਬਰਾ ਨੂੰ ਮਾਂ ਦੇ ਦੁੱਧ ਦੇ ਮਹੱਤਵ, ਦੁੱਧ ਪਿਲਾਉਣ ਦਾ ਸਹੀ ਤਰੀਕਾ, ਛੇ ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਖੁਰਾਕ ਸ਼ੁਰੂ ਕਰਨਾਂ, ਬੱਚੇ ਦੇ ਵਿਕਾਸ ਦਾ ਜਾਇਜ਼ਾ ਲੈਣਾ, ਟੀਕਾਕਰਣ ਦਾ ਮਹੱਤਵ ਆਦਿ ਸੰਬੰਧੀ ਜਾਗਰੂਕ ਕਰੇਗੀ। ਇਹ ਟ੍ਰੇਨਿੰਗ ਸਮੂਹ ਬਲਾਕ ਕਾਲੋਮਾਜਰਾ ਦੀਆਂ ਆਸ਼ਾ ਵਰਕਰ ਅਤੇ ਏ.ਐਨ.ਐਮ ਨੂੰ ਦਿੱਤੀ ਜਾ ਰਹੀ ਹੈ ਤਾ ਕਿ ਬੱਚਿਆਂ ਦੀ ਸਿਹਤ ਦੀ ਸਹੀ ਤਰੀਕੇ ਨਾਲ ਸਾਭ-ਸੰਭਾਲ ਕੀਤੀ ਜਾ ਸਕੇ, ਤਾਂ ਜੋ ਬੱਚਿਆ ਦੇ ਸਰੀਰ ਦਾ ਵਾਧਾ ਅਤੇ ਵਿਕਾਸ ਸਮੇਂ ਮੁਤਾਬਕ ਸਹੀ ਢੰਗ ਨਾਲ ਹੋ ਸਕੇ, ਅਤੇ ਬੱਚਿਆ ਨੂੰ ਕੁਪੋਸਣ ਤੋ ਬਚਾਇਆ ਜਾ ਸਕੇ।