ਪੰਜਾਬ ਸਰਕਾਰ ਦਾ ਇਸ ਵਾਰ ਪੇਸ਼ ਕਰੇਗੀ ਕਾਗਜ਼ ਰਹਿਤ ਬਜਟ
ਚੰਡੀਗੜ੍ਹ, 25 ਮਈ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਵੱਲੋਂ ਕਾਗਜ਼ ਰਹਿਤ (ਪੇਪਰਲੈਸ) ਬਜਟ ਪੇਸ਼ ਕੀਤਾ ਜਾਵੇਗਾ। ਅਜਿਹਾ ਕਰਨ ਨਾਲ ਖ਼ਜ਼ਾਨੇ ਦੇ ਲੱਗਭੱਗ 21 ਲੱਖ ਰੁਪਏ ਬਚਣਗੇ, 34 ਟਨ ਕਾਗਜ਼ ਬਚੇਗਾ। ਸਭ ਤੋਂ ਵੱਡੀ ਗੱਲ ਇਸ ਨਾਲ 814 - 834 ਦੇ ਕਰੀਬ ਦਰੱਖਤ ਬਚਣਗੇ।