ਏਕਤਾ ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਵਲੋਂ ਦਿਵਿਆਂਗਜਨ ਅਤੇ ਵਿਧਵਾਂ ਔਰਤਾਂ ਲਈ ਸਮਾਹੋਰ ਕਰਵਾਇਆ
ਦਿਵਿਆਂਗਜਨਾਂ ਅਤੇ ਵਿਧਵਾਂ ਔਰਤਾਂ ਦੀਆ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ-ਡਾ. ਜਮੀਲ ਉਰ ਰਹਿਮਾਨ
ਬਾਬੂਸ਼ਾਹੀ ਨੈੱਟਵਰਕ
ਮਲੇਕੋਟਲਾ 26 ਮਈ,2022- ਏਕਤਾ ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ ਰਜਿ:ਸਥਾਨਕ ਉਰਦੂ ਅਕੈਡਮੀ ਵਿਖੇ ਸੁਸਾਇਟੀ ਵੱਲੋ ਪਹਿਲਾ ਦਿਵਆਂਗਜਨ ਅਤੇ ਵਿਧਵਾਂ ਔਰਤਾਂ ਨੂੰ ਸਮਰਪਿਤ ਯੂ.ਡੀ.ਆਈ.ਡੀ.ਕਾਰਡ,ਰੇਲਵੇ ਪਾਸ ਅਤੇ ਹਾਈਜਿਨ ਕਿੱਟ ਵੰਡ ਸਮਾਹੋਰ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ.ਮਾਲੇਰਕੋਟਲਾ ਮੱੁਖ ਮਹਿਮਾਨ ਵਜੋ ਸ਼ਿਰਕਤ ਕੀਤੀ।ਇਸ ਸਮਾਹੋਰ ਦੀ ਪ੍ਰਧਾਨਗੀ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ.ਮਾਲੇਰਕੋਟਲਾ ਦੀ ਪਤਨੀ ਫਰਿਆਲ ਰਹਿਮਾਨ ਵੱਲੋ ਕੀਤੀ ਗਈ। ਸਮਾਗਮ ਦੀ ਸੁਰੂਆਤ ਸੁਸਾਇਟੀ ਦੇ ਮੈਂਬਰ ਸ਼ਮੀਮ ਬੂਖਾਰੀ ਨੇ ਕੁਰਾਨੇ ਪਾਕ ਦੀ ਸੂਰਤ ਪੜ ਕੇ ਕੀਤੀ ਗਈ।ਸੁਸਾਇਟੀ ਦੇ ਪ੍ਰਧਾਨ ਸਟੇਟ ਐਵਾਰਡੀ ਮਹਿਮੂਦ ਅਹਿਮਦ ਥਿੰਦ ਵੱਲੋ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਅਪਣੇ ਭਾਸ਼ਣ ਦੌਰਾਨ ਸੁਸਾਇਟੀ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕਰਦਿਆ ਦੱਸਿਆ ਕਿ ਸੁਸਾਇਟੀ ਬੜੇ ਲੰਮੇ ਸਮੇ ਤੋ ਦਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ।ਦਿਿਵਆਂਗਜਨ ਅਤੇ ਵਿਧਵਾਂ ਔਰਤਾਂ ਇਨ੍ਹਾਂ ਲੋਕਾਂ ਦੀ ਭਲਾਈ ਲਈ ਜੋ ਵੀ ਸਰਕਾਰ ਵਲੋ ਸਕੀਮਾ ਚਲਾਈਆ ਜਾ ਰਹੀਆ ਹਨ। ਉਹਨਾਂ ਨੂੰ ਇਨ੍ਹਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਅਤੇ ਅਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ। ਇਸੇ ਤਰ੍ਹਾਂ ਜੋ ਦਿਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਨੂੰ ਸਮੱਸਿਆਵਾਂ ਆ ਰਹੀਆ ਹਨ ਉਹਨਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਸ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਫਿਰ ਵੀ ਇਨ੍ਹਾਂ ਨੂੰ ਬਹੁਤ ਸਾਰੀਆ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਐਮ.ਐਲ.ਏ.ਮਾਲੇਰਕੋਟਲਾ ਧਿਆਨ ਵਿੱਚ ਲਿਆਉਦਿਆ ਦੱਸਿਆ ਕਿ ਸਰਕਾਰ ਵੱਲੋ 40% ਦਿਿਵਆਂਗਜਨ ਵਿਆਕਤੀਆ ਨੂੰ ਸਰਕਾਰੀ ਨੌਕਰੀ ਤੋ ਇਲਾਵਾ ਸਾਰੀਆ ਸਹੂਲਤਾਂ ਦਿੱਤੀਆ ਜਾਂਦੀਆ ਹਨ ਪਰ ਇਨ੍ਹਾਂ ਨੂੰ ਸਰਕਾਰੀ ਪੈਨਸ਼ਨ ਦਾ ਲਾਭ ਨਹੀ ਦਿੱਤਾ ਜਾਂਦਾ 40% ਅੰਗਹੀਣ ਵਿਆਕਤੀਆ ਦੀ ਪੈਨਸ਼ਨ ਵੀ ਚਾਲੂ ਕੀਤੀ ਜਾਵੇ।ਦਿਿਵਆਂਗਜਨਾਂ ਦੀ ਕਲਰਕ ਅਤੇ ਸੇਵਾਦਾਰ ਦੀ ਸਿੱਧੀ ਭਰਤੀ ਕਰਨ ਲਈ ਪਹਿਲਾ ਦੀ ਤਰ੍ਹਾਂ ੍ਹੲੳਦ ੋਡ ਠਹੲ ਧੲਪੳਰਟਮੲਨਟ ਨੂੰ ਅਧਿਕਾਰ ਦਿੱਤੇ ਜਾਣ ਜਿਸ ਨਾਲ ਪੜੇ ਲਿਖੇ ਬੇ-ਰੁਜਗਾਰ ਦਿਿਵਆਂਗਜਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ।ਪਿਛਲੇ ਪੰਜ ਸਾਲਾ ਤੋ ਕੱਚੇ ਤੌਰ ਤੇ ਸਰਕਾਰੀ ਅਦਾਰਿਆ ਵਿੱਚ ਕੰਮ ਕਰਦੇ ਦਿਵਆਂਗਜਨਾਂ ਨੂੰ ਪੱਕਾ ਕੀਤਾ ਜਾਵੇ। ਦਵਆਂਗਜਨਾਂ ਅਤੇ ਵਿਧਵਾਂ ਔਰਤਾਂ ਦੇ ਆਯੂਸਮਾਨ ਬੀਮਾ ਕਾਰਡ ਅਤੇ ਆਟਾ ਦਾਲ ਵਾਲੇ ਨੀਲੇ ਕਾਰਡ ਪੈਨਸ਼ਨ ਦੇ ਪੀ.ਐਲ.ਏ.ਨੰਬਰ ਦੇ ਅਧਾਰ ਤੇ ਬਣਾਏ ਜਾਣ।ਪੈਨਸ਼ਨ ਦੀ ਅਦਾਇਗੀ ਮਹੀਨੇ ਦੇ ਪਹਿਲੇ ਹਫਤੇ ਲਾਜ਼ਮੀ ਕੀਤੀ ਜਾਵੇ ਅਤੇ ਰਹਿੰਦੀ ਬਕਾਇਆ ਪੈਨਸ਼ਨ ਦਾ ਭੁਗਤਾਨ ਵੀ ਕਰਵਾਇਆ ਜਾਵੇ।ਪੈਨਸ਼ਨ ਫਾਰਮ ਵਿੱਚ ਸਲਾਨਾ ਆਮਦਨ ਅਤੇ ਪ੍ਰਾਪਰਟੀ ਦੀ ਸ਼ਰਤ ਖਤਮ ਕੀਤੀ ਜਾਵੇ।ਔਰਤਾਂ ਦੀ ਬੁਢਾਪਾ ਪੈਨਸ਼ਨ ਉਮਰ 58 ਸਾਲ ਤੋ ਘਟਾਕੇ 55 ਸਾਲ ਅਤੇ ਪੁਰਸ਼ਾ ਦੀ ਉਮਰ ਹੱਦ 65 ਸਾਲ ਤੋ ਘਟਾ ਕੇ 60 ਸਾਲ ਕੀਤੀ ਜਾਵੇ।ਦੁਸਰੇ ਰਾਜਾ ਦੀ ਤਰ੍ਹਾ ਦਿਵਆਂਗਜਨ ਵਿਆਕਤੀਆ ਨੰੁ ਪੈਟਰੋਲ ਅਤੇ ਡੀਜ਼ਲ ਤੇ ਮਿਲਣ ਵਾਲੀ ਸਬਸਿਡੀ ਨੂੰ ਚਾਲੂ ਕੀਤਾ ਜਾਵੇ।ਦਿਵਆਂਗਜਨ ਵਿਆਕਤੀਆ ਨੂੰ ਸਰਕਾਰੀ ਹਸਪਤਾਲ ਵਿੱਚ ਓ.ਪੀ.ਡੀ.ਪਰਚੀ ਫੀਸ ਮਾਫ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਡਾਕਟਰਾ ਦੀ ਘਾਟ ਕਰਕੇ ਅੰਗਹੀਣ ਵਿਆਕਤੀਆ ਨੂੰ ਯੂ.ਡੀ.ਆਈ.ਡੀ.ਕਾਰਡ (ਅੰਗਹੀਣ ਸਰਟੀਫਿਕੇਟ) ਬਣਵਾਉਣ ਵਿੱਚ ਜੋ ਪ੍ਰੇਸ਼ਾਨੀ ਆਉਦੀ ਹੈ ਉਸ ਨੂੰ ਦੇਖਦੇ ਹੋਏ ਡਾਕਟਰਾ ਦੀ ਕਮੀ ਨੂੰ ਪੂਰਾ ਕੀਤਾ ਜਾਵੇ।ਜਦ ਤੱਕ ਡਾਕਟਰਾਂ ਦੀ ਕਮੀ ਪੂਰੀ ਨਹੀ ਹੁੰਦੀ ਉਦੋ ਤੱਕ ਯੂ.ਡੀ.ਆਈ.ਡੀ.ਕਾਰਡ(ਅੰਗਹੀਣ ਸਰਟੀਫਿਕੇਟ) ਬਣਵਾਉਣ ਵਾਲੇ ਦਿਨ ਸਬੰਧਤ ਡਾਕਟਰਾ ਦੀ ਆਰਜੀ ਡਿਊਟੀ ਲਾਈ ਜਾਵੇ।ਦਿਵਆਂਗਜਨ ਵਿਆਕਤੀਆ ਨੂੰ ਸਰਕਾਰੀ,ਪ੍ਰਾਈਵੇਟ ਦਫਤਰਾਂ ਅਤੇ ਅਦਾਰਿਆ ਵਿੱਚ ਦਾਖਲ ਹੁੰਦੇ ਸਮੇਂ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਲਈ ਦਫਤਰਾਂ ਵਿੱਚ ਰੈਂਪ ਅਤੇ ਵ੍ਹੀਲ ਚੈਅਰ ਦੀ ਸਹੂਲਤ ਨੰੁ ਸਖਤੀ ਨਾਲ ਲਾਗੂ ਕੀਤਾ ਜਾਵੇ।ਦਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਨੰੁ ਸਰਕਾਰੀ ,ਪ੍ਰਾਈਵੇਟ ਦਫਤਰਾਂ,ਪ੍ਰਾਈਵੇਟ ਅਦਾਰਿਆ ਅਤੇ ਖਾਸ ਕਰਕੇ ਸੇਵਾ ਕੇਂਦਰਾ ਵਿੱਚ ਜੋ ਅਲੱਗ ਤੋ ਲਾਇਨ ਅਤੇ ਪਹਿਲ ਦੇ ਅਧਾਰ ਤੇ ਕੰਮ ਕਰਨ ਦੀ ਜੋ ਸਹੂਲਤ ਹੈ ਉਸ ਨੂੰ ਲਾਗੂ ਨਹੀ ਕੀਤਾ ਜਾਂਦਾ।ਉਸ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ।ਦਿਵਆਂਗਜਨਾਂ ਵਿਆਕਤੀਆ ਨੂੰ ਵਹੀਕਲ ਖਰੀਦਣ ਵੇਲੇ ਟੈਕਸ ਅਤੇ ਆਰ ਸੀ ਤੇ ਮਿਲਣ ਵਾਲੀ ਸਬਸਿਡੀ ਨੂੰ ਲਾਗੂ ਕਰਵਾਇਆ ਜਾਵੇ।ਦਿਿਵਆਂਗਜਨ ਵਿਆਕਤੀਆ ਨੂੰ ਸਰਕਾਰ ਵੱਲੋ ਜੋ ਲੋਨ ਦੇਣ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਉਸ ਤੇ ਲਾਗੂ ਸ਼ਰਤਾਂ ਖਤਮ ਕੀਤੀਆ ਜਾਣ।ਇਸ ਦੀ ਪ੍ਰਕ੍ਰਿਆਂ ਨੂੰ ਸਰਲ ਬਣਾਇਆ ਜਾਵੇ।ਰੇਲਵੇ ਵਿਭਾਗ ਦੀ ਤਰਾਂ੍ਹ ਦਿਵਆਂਗਜਨਾਂ ਨੂੰ ਮੁਫਤ ਬਸ ਸਫਰ ਦੀ ਸਹੂਲਤ ਦਿੱਤੀ ਜਾਵੇ ਅਤੇ ਉਸ ਦੇ ਨਾਲ ਹੈਲਪਰ ਦੀ ਅੱਧੀ ਟਿਕਟ ਲਈ ਜਾਵੇ।ਦਿਿਵਆਂਗਜਨਾਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਬੀ.ਏ.ਤੱਕ ਦੀ ਮੁਫਤ ਸਿੱਖਿਆ ਦਿੱਤੀ ਜਾਵੇ।ਪੜੇ ਲਿਖੇ ਬੇ-ਰੁਜਗਾਰ ਦਿਿਵਆਂਗਜਨਾਂ ਨੂੰ ਜਦ ਤੱਕ ਸਰਕਾਰੀ ਨੌਕਰੀ ਨਹੀ ਮਿਲਦੀ ਉਦੋ ਤੱਕ ਇਹਨਾਂ ਨੂੰ ਸਰਕਾਰ ਵੱਲੋ ਗੁਜਾਰਾ ਭੱਤਾ ਦਿੱਤਾ ਜਾਵੇ।ਸੁਸਾਇਟੀ ਦੇ ਪ੍ਰਧਾਨ ਸਟੇਟ ਐਵਾਰਡੀ ਮਹਿਮੂਦ ਅਹਿਮਦ ਥਿੰਦ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋ ਜਲਦ ਹੀ ਲੋਕਾਂ ਦੇ ਸਹਿਯੋਗ ਨਾਲ ਜਿਲ੍ਹਾਂ ਮਾਲੇਰਕੋਟਲਾ ਦੇ ਅੰਦਰ ਅੰਗਹੀਣ,ਵਿਧਵਾ ਅਤੇ ਬੁਢਾਪਾ ਭਵਨ ਦਾ ਨਿਰਮਾਣ ਕੀਤਾ ਜਾਵੇਗਾ।ਜਿੱਥੇ ਇਹਨਾਂ ਲੋਕਾਂ ਦੀਆ ਸਾਰੀਆ ਸੱਮਸਿਆਵਾਂ ਦਾ ਹੱਲ ਹੋਵੇਗਾ।ਮੁੱਖ ਮਹਿਮਾਨ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ.ਮਾਲੇਰਕੋਟਲਾ ਨੇ ਅਪਣੇ ਭਾਸ਼ਣ ਦੌਰਾਨ ਕਿਹਾ ਕਿ ਏਕਤਾ ਹੈਂਡੀਕੈਪਡ ਐਡ ਵਿਧਵਾ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਪੰਜਾਬ ਰਜਿ: ਦਿਵਆਂਗਜਨ ਅਤੇ ਵਿਧਵਾਂ ਔਰਤਾਂ ਨੂੰ ਸਮਰਪਿਤ ਪਹਿਲਾ ਯੂ.ਡੀ.ਆਈ.ਡੀ.ਕਾਰਡ,ਰੇਲਵੇ ਪਾਸ ਅਤੇ ਹਾਈਜਿਨ ਕਿੱਟ ਵੰਡ ਸਮਾਹੋਰ ਕਰਵਾਇਆ ਗਿਆ ਹੈ ਇਹ ਇੱਕ ਬਹੁਤ ਹੀ ਵਧੀਆ ਅਤੇ ਸਲਾਘਾਯੁਗ ਉਪਰਾਲਾ ਹੈ।ਉਹਨਾਂ ਕਿਹਾ ਕਿ ਮੈਂ ਸੁਸਾਇਟੀ ਦੇ ਪ੍ਰਧਾਨ ਸਟੇਟ ਐਵਾਰਡੀ ਮਹਿਮੂਦ ਅਹਿਮਦ ਥਿੰਦ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਇਹਨਾ ਵੱਲੋ ਦਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਲਈ ਜੋ ਮੇਰੇ ਸਾਹਮਣੇ ਮੰਗਾਂ ਰੱਖੀਆ ਹਨ ਉਹ ਸਾਰੀਆ ਹੀ ਜਾਇਜ ਹਨ ਜੋ ਇਨ੍ਹਾਂ ਵੱਲੋ ਮੈਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਮ ਮੈਮੋਰੰਡਮ ਦਿੱਤਾ ਹੈ ਉਹਨਾ ਦੇ ਧਿਆਨ ਵਿੱਚ ਲਿਆ ਕੇ ਇਨ੍ਹਾਂ ਸਾਰੀਆ ਮੰਗਾਂ ਨੂੰ ਜਲਦੀ ਹੀ ਜੱਲ ਕਰਵਾਇਆ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਪੰਜਾਬ ਵਿੱਚ ਬਦਲਾਅ ਲਿਆਂਦਾ ਹੈ ਇਹ ਲੋਕਾਂ ਦੀ ਅਪਣੀ ਸਰਕਾਰ ਹੈ।
ਚੌਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋ ਪਹਿਲਾ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਉਹਨਾ ਬਾਅਦਿਆ ਤੇ ਹੀ ਕੰਮ ਕਰ ਰਹੀ ਹੈ।ਸਾਡੀ ਸਰਕਾਰ ਦਾ ਸੁਪਨਾ ਹੈ ਕਿ ਅਸੀ ਪਹਿਲਾ ਵਰਗਾ ਰੰਗਲਾ ਪੰਜਾਬ ਬਣਾਉਣਾ ਹੈ।ਸਾਡੀ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਸਾਰੇ ਬਾਅਦੇ ਪੂਰੇ ਕਰੇਗੀ।ਸਾਡੀ ਸਰਕਾਰ ਵੱਲੋ ਪੰਜਾਬ ਵਿਚੋ ਰਿਸ਼ਬਤਖੋਰੀ ਅਤੇ ਨਸ਼ੇ ਨੂੰ ਜੜ੍ਹੋ ਖਤਮ ਕੀਤਾ ਜਾਵੇਗਾ।ਦਿਵਆਂਗਜਨਾਂ ਅਤੇ ਵਿਧਵਾਂ ਔਰਤਾਂ ਦੀਆ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਇਸ ਦੌਰਾਨ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ.ਮਾਲੇਰਕੋਟਲਾ ਵੱਲੋ ਸੁਸਾਇਟੀ ਵੱਲੋ ਬਣਵਾਏ ਗਏ ਦਿਿਵਆਂਗਜਨ ਵਿਆਕਤੀਆ ਨੂੰ ਇੱਕ ਸੌ (100) ਯੂ.ਡੀ.ਆਈ.ਕਾਰਡ ਅਤੇ ਇੱਕ ਸੌ (100) ਰੇਲਵੇ ਪਾਸ ਵੰਡੇ ਗਏ।ਫਰਿਆਲ ਰਹਿਮਾਨ ਵੱਲੋ ਔਰਤਾਂ ਨੂੰ ਰੈਡ ਕਰਾਸ ਵੱਲੋ ਦਿੱਤੀਆ ਇੱਕ ਸੌ (100) ਹਾਈਜਿਨ ਕਿੱਟਾਂ ਵੰਡੀਆ ਗਈਆ।ਸਟੇਜ ਸੈਕਟਰੀ ਦੀ ਜਿੰਮੇਵਾਰੀ ਮੁਹੰਮਦ ਕਾਸਿਫ ਜੰਗੀਰਦਾਰ ਵੱਲੋ ਨਿਭਾਈ ਗਈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਜਾਫਰ ਅਲੀ,ਡੀ.ਐਸ.ਪੀ.ਰਣਜੀਤ ਸਿੰਘ,ਅਜ਼ਹਰ ਮੁਨੀਮ ਸਾਸਾਇਟੀ ਦੇ ਜਨਰਲ ਸਕੱਤਰ ਅਬਦੁਲ ਮਜੀਦ,ਮੁਹੰਮਦ ਰਿਜਵਾਨ,ਦਿਲਵਰ ਹਸਨ ਪ੍ਰਧਾਨ,ਮੁਹੰਮਦ ਇਮਰਾਨ,ਮੁਹਮਦ ਸ਼ਕੀਲ,ਨਾਜੀਆ,ਯਾਸਮੀਨ,ਸ਼ਬੀਨਾ,ਨਾਹੀਦਾ,ਕੌਸਰ ਪ੍ਰਵੀਨ,ਰਫੀਆ,ਸ਼ਕੀਲਾ,ਬੀਲਾ ਖਾਂ,ਫਕੀਰ ਮੁਹੰਮਦ,ਸਮੀਨਾ,ਸੁਲਤਾਨਾ,ਨਜਮਾ ਅਤੇ ਮੁਹੰਮਦ ਅਸ਼ਰਫ ਆਦਿ ਹਾਜ਼ਰ ਸਨ।